27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕਾਹਨੂੰਵਾਨ 'ਚ ਫ਼ੂਡ ਸਪਲਾਈ ਦਫ਼ਤਰ ਬੰਦ, ਕਿਰਾਇਆ ਨਾ ਦੇਣ 'ਤੇ ਮਕਾਨ ਮਾਲਕ ਨੇ ਦਫ਼ਤਰ ਨੂੰ ਮਾਰਿਆ ਤਾਲ਼ਾ

Ad Position 21
No active advertisement
ਅਜੀਤ ਡੈਸਕ 03-04-2026
ਕਾਹਨੂੰਵਾਨ, 2 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਕਸਬਾ ਕਾਹਨੂੰਵਾਨ ਵਿਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਦਫ਼ਤਰ ਬੰਦ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਜ਼ਦੀਕੀ ਪਿੰਡ ਚੱਕ ਯਾਕੂਬ ਦੇ ਦੀਪਕ ਨੇ ਦੱਸਿਆ ਕਿ ਉਹ ਆਪਣੇ ਰਾਸ਼ਨ ਕਾਰਡ ਦੀ ਦਰੁਸਤੀ ਲਈ ਕਸਬੇ ਦੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ਆਇਆ ਸੀ ਪਰ ਇਸ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਹੈ | ਇਸੇ ਹੀ ਤਰ੍ਹਾਂ ਵਿਜੇ ਮਸੀਹ ਵਾਸੀ ਸਠਿਆਲੀ ਨੇ ਦੱਸਿਆ ਕਿ ਉਸ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਪਰ ਉਸ ਨੂੰ ਰਾਸ਼ਨ ਨਹੀਂ ਮਿਲ ਰਿਹਾ | ਇਸ ਸਬੰਧ ਵਿਚ ਪਤਾ ਕਰਨ ਲਈ ਦਫ਼ਤਰ ਆਇਆ, ਪਰ ਦਫ਼ਤਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਹੈ ਜਿਸ ਕਾਰਨ ਉਸ ਨੂੰ ਨਿਰਾਸ਼ ਹੋ ਕੇ ਵਾਪਸ ਘਰ ਪਰਤਣਾ ਪੈ ਰਿਹਾ ਹੈ | ਇਸ ਸੰਬੰਧੀ ਜਦੋਂ ਇਸ ਪ੍ਰਾਈਵੇਟ ਇਮਾਰਤ ਦੇ ਮਾਲਕ ਰਜਿੰਦਰ ਸਿੰਘ ਨਾਲ ਗੱਲ ਕਰ ਕੇ ਦਫ਼ਤਰ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਖ਼ੁਰਾਕ ਸਪਲਾਈ ਵਲੋਂ ਉਨ੍ਹਾਂ ਕੋਲੋਂ ਦਫ਼ਤਰ ਦੀ ਇਹ ਇਮਾਰਤ 1500 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਲਈ ਸੀ ਪਰ ਪਿਛਲੇ 3 ਮਹੀਨੇ ਤੋਂ ਵਿਭਾਗ ਵਲੋਂ ਮੈਨੂੰ ਕੋਈ ਵੀ ਕਿਰਾਇਆ ਤੇ ਬਿਜਲੀ ਦਾ ਬਿੱਲ ਨਾ ਅਦਾ ਕਰਨ ਕਰ ਕੇ ਉਸ ਨੂੰ ਆਪਣੀ ਇਮਾਰਤ ਨੂੰ ਤਾਲਾ ਲਗਾ ਦਿੱਤਾ ਹੈ | ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਇਸ ਦਫ਼ਤਰ ਅੰਦਰ ਵਿਭਾਗ ਦਾ ਕੀਮਤੀ ਰਿਕਾਰਡ ਪਿਆ ਹੈ, ਜੇਕਰ ਵਿਭਾਗ ਦੇ ਰਿਕਾਰਡ ਨਾਲ ਕੋਈ ਛੇੜ-ਛਾੜ ਹੁੰਦੀ ਹੈ ਤਾਂ ਉਸ ਲਈ ਉਹ ਜ਼ਿੰਮੇਵਾਰ ਨਹੀਂ ਹੈ | ਇਸ ਸਬੰਧੀ ਸਿਵਲ ਸਪਲਾਈ ਵਿਭਾਗ ਕਾਹਨੂੰਵਾਨ ਦੇ ਇੰਸਪੈਕਟਰ ਸੁਮਿਤ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਥੋਂ ਦਫ਼ਤਰ ਬਦਲ ਕੇ ਨਵਾਂ ਦਫ਼ਤਰ ਜਿਮੀਦਾਰਾ ਰਾਈਸ ਮਿੱਲ ਅੰਦਰ ਤਬਦੀਲ ਕਰ ਦਿੱਤਾ ਹੈ | ਪਹਿਲੇ ਦਫ਼ਤਰ ਦੇ ਮਾਲਕ ਨੂੰ ਜਲਦ ਬਕਾਇਆ ਅਦਾ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਵਾਬ ਕਪੂਰ ਸਿੰਘ ਕਿਲ੍ਹੇ 'ਚ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਮਾ. ਜੌਹਰ ਸਿੰਘ ਅਗਲੀ ਖ਼ਬਰ ਫ਼ਸਲ ਨੂੰ ਸਪਰੇਅ ਕਰਦੇ ਸਮੇਂ ਟਰੈਕਟਰ ਦੀ ਸ਼ਾਫਟ 'ਚ ਆਉਣ ਕਾਰਨ ਨੌਜਵਾਨ ਦੀ ਬਾਂਹ ਕੱਟੀ
Ad Position 24