27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲੰਗਾਹ ਤੇ ਲੋਧੀਨੰਗਲ ਨੇ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਦੇ ਗ੍ਰਹਿ ਵਰਕਰਾਂ ਨਾਲ ਕੀਤੀ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 06-04-2026
ਫਤਹਿਗੜ੍ਹ ਚੂੜੀਆਂ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਸੀਨੀਅਰ ਅਕਾਲੀ ਆਗੂ ਜਥੇਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਦੇ ਗ੍ਰਹਿ ਵਿਖੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਕੰਵਰਸੰਦੀਪ ਸਿੰਘ ਲੋਧੀਨੰਗਲ ਪਹੁੰਚੇ | ਇਸ ਮੌਕੇ ਉਨ੍ਹਾਂ ਅਕਾਲੀ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਸਬੰਧੀ ਵਿਚਾਰ ਚਰਚਾ ਕੀਤੀ | ਇਸ ਮੌਕੇ ਜਥੇ. ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਦਿਨੋ-ਦਿਨ ਬੁਲੰਦੀਆਂ ਛੂਹ ਰਿਹਾ ਹੈ | ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਲੋਕ ਮੂੰਹ ਮੋੜ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲੋਕ ਹਿਤੈਸ਼ੀ ਸਾਬਤ ਹੋਈ ਹੈ | ਕੰਵਰ ਸੰਦੀਪ ਸਿੰਘ ਲੋਧੀਨੰਗਲ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੋਂ ਪਾਸੇ ਹੋ ਜਾਵੇਗੀ | ਇਸ ਮੌਕੇ ਅਮਰਜੀਤ ਸਿੰਘ ਰਿਆਲੀ, ਬਲਜਿੰਦਰ ਸਿੰਘ ਬੱਜੂਮਾਨ, ਅਜੀਤ ਸਿੰਘ ਰਿਆਲੀ, ਸਰਵਣ ਸਿੰਘ ਡੁੱਲਟ, ਸਰਬਜੀਤ ਸਿੰਘ ਡੁੱਲਟ, ਮਨਪ੍ਰੀਤ ਸਿੰਘ ਮੰਨਾ ਗੁੱਜਰਪੁਰਾ, ਜਗੀਰ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸੰਧੂ, ਅਵਤਾਰ ਸਿੰਘ ਕੋਟ ਮੌਲਵੀ, ਮਨਦੀਪ ਸਿੰਘ ਲੁਹਾਰਾਂਵਾਲੀ, ਕੁਲਦੀਪ ਸਿੰਘ ਕੋਟ ਮਜਲਸ, ਹਰਭਜਨ ਸਿੰਘ ਸੈਦਪੁਰ, ਕੁਲਵੰਤ ਸਿੰਘ ਗੁੱਜਰਪੁਰਾ, ਤਰਸੇਮ ਗੁੱਜਰਪੁਰਾ, ਹਰਦੇਵ ਸਿੰਘ ਅਲੀਵਾਲ, ਪਲਵਿੰਦਰ ਸਿੰਘ ਅਲੀਵਾਲ, ਯਾਦਵਿੰਦਰ ਸਿੰਘ ਕਾਦੀਆਂ, ਜਗਤਾਰ ਸਿੰਘ, ਦਰਸ਼ਨ ਸਿੰਘ, ਭਗਵੰਤ ਸਿੰਘ ਹੈਪੀ ਕਾਦੀਆਂ, ਸੁਖਜੀਵਨ ਸਿੰਘ, ਇੰਦਰਬੀਰ ਸਿੰਘ, ਜੰਗਸ਼ੇਰ ਸਿੰਘ, ਸੁਖਵਿੰਦਰ ਸਿੰਘ, ਮਲੂਕ ਸਿੰਘ, ਗੌਤਮ ਮਸੀਹ, ਮੁਖਤਾਰ ਮਸੀਹ, ਬਸ਼ੀਰ ਮਸੀਹ, ਸੋਨੂੰ ਮਸੀਹ, ਅਜੇ ਮਸੀਹ, ਤਰਸੇਮ ਮਸੀਹ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮਗੜੀਆ ਅਕਾਲ ਜਥੇਬੰਦੀ ਦੇ ਸਿਧਾਂਤ ਨੂੰ ਘਰ-ਘਰ ਪਹੁੰਚਾਇਆ ਜਾਵੇਗਾ- ਜਗਜੀਤ ਰੇਹਾਨ ਅਗਲੀ ਖ਼ਬਰ ਰਾਮਗੜੀਆ ਅਕਾਲ ਜਥੇਬੰਦੀ ਦੇ ਸਿਧਾਂਤ ਨੂੰ ਘਰ-ਘਰ ਪਹੁੰਚਾਇਆ ਜਾਵੇਗਾ- ਜਗਜੀਤ ਰੇਹਾਨ
Ad Position 24