27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੀ.ਐਮ.ਐਸ.ਐਮ. ਕਾਲਜ ਆਫ਼ ਐਜੂਕੇਸ਼ਨ ਕਲਾਨੌਰ ਦਾ ਬੀ.ਐੱਡ. ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 06-04-2026
ਬਟਾਲਾ, 5 ਅਪ੍ਰੈਲ (ਸਤਿੰਦਰ ਸਿੰਘ)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਟਿਊਟ ਦੇ ਕਲਾਨੌਰ ਵਿਖੇ ਸਥਿਤ ਵਿੱਦਿਆ ਦੇ ਚਾਨਣ ਮੁਨਾਰੇ ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਵਿਖੇ ਚੱਲ ਰਹੇ ਬੀ.ਐੱਡ. ਕੋਰਸ ਦੇ ਸਮੈਸਟਰ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ.ਐੱਡ. ਸਮੈਸਟਰ ਪਹਿਲਾ ਦੀ ਲਈ ਗਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਜਿੱਥੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ | ਉਨ੍ਹਾਂ ਦੱਸਿਆ ਕਿ ਕਾਲਜ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ ਹਨ, ਜਿਨਾਂ ਵਿਚੋਂ ਸਾਡੀਆਂ ਹੋਣਹਾਰ ਵਿਦਿਆਰਥਣਾ ਰਾਜਬੀਰ ਕੌਰ ਨੇ 8.30, ਇਸ਼ਿਤਾ ਨੇ 8.20 ਅਤੇ ਮਹਿਕਪ੍ਰੀਤ ਕੌਰ ਨੇ 8.10 ਐੱਸ.ਜੀ.ਪੀ.ਏ. ਹਾਸਲ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਨ੍ਹਾਂ ਤੋਂ ਇਲਾਵਾ ਅਰਸ਼ਦੀਪ ਨੇ 7.90, ਮਨੀਸ਼ਾ ਨੇ 7.60, ਪਰਮਜੀਤ ਕੌਰ ਤੇ ਸਿਮਰਨਜੀਤ ਸਿੰਘ ਨੇ 7.50 ਅਤੇ ਮਨਪ੍ਰੀਤ ਕੌਰ ਨੇ 7.40 ਐੱਸ.ਜੀ.ਪੀ.ਏ. ਹਾਸਲ ਕਰ ਕੇ ਚੰਗੀ ਕਾਰਗੁਜਾਰੀ ਦਾ ਸਬੂਤ ਦਿੱਤਾ ਹੈ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪਿ੍ੰਸੀਪਲ ਤੇ ਸਮੂਹ ਅਧਿਆਪਕਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਕਾਲਜ ਦੇ ਨਵੇਂ ਵਿਦਿਅਕ ਸੈਸ਼ਨ 2026-2027 ਵਾਸਤੇ ਬੀ.ਐੱਡ. ਦਾ ਦਾਖਲਾ ਚੱਲ ਰਿਹਾ ਹੈ, ਚਾਹਵਾਨ ਵਿਦਿਆਰਥੀ ਸਾਡੀ ਕਲਾਨੌਰ ਤੇ ਪੁਰਾਣਾ ਸ਼ਾਲਾ ਵਿਖੇ ਸਥਿਤ ਸੰਸਥਾ ਵਿਚ ਦਾਖਲਾ ਲੈ ਕੇ ਆਪਣਾ ਭਵਿੱਖ ਉੱਜਵਲ ਬਣਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਟਿਊਟ ਦੇ ਪੁਰਾਣਾ ਸ਼ਾਲਾ ਕੈਂਪਸ ਵਿਚ ਬੀ.ਐੱਡ. ਤੋਂ ਇਲਾਵਾ ਬੀ.ਏ., ਬੀ.ਸੀ.ਏ., ਈ.ਟੀ.ਟੀ., ਓ.ਟੀ., ਜੀ.ਐਨ.ਐਮ., ਏ.ਐਨ.ਐਮ., ਬੀ.ਐੱਸ.ਸੀ. ਨਰਸਿੰਗ, ਐਮਰਜੈਂਸੀ-ਕਮ-ਐਂਬੂਲੈਂਸ ਅਟੈਂਡੇਂਟ, ਹੋਮ ਬੇਸਡ ਕੇਅਰ ਹੈਲਪਰ ਅਤੇ ਨੈਨੀਂ ਕੇਅਰ ਦਾ ਦਾਖਲਾ ਵੀ ਚੱਲ ਰਿਹਾ ਹੈ | ਵਿਦਿਆਰਥੀ ਦਾਖਲੇ ਸਬੰਧੀ ਸੰਸਥਾ ਦੇ ਪੁਰਾਣਾ ਸ਼ਾਲਾ ਅਤੇ ਕਲਾਨੌਰ ਵਿਖੇ ਸਥਿਤ ਸਹਾਇਤਾ ਬੈਂਚ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਚੱਲ ਰਹੇ ਕੋਰਸਾਂ ਵਿਚ ਦਾਖਲਾ ਲੈ ਸਕਦੇ ਹਨ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ-ਰਮਨ ਡੱਲਾ ਅਗਲੀ ਖ਼ਬਰ ਰਾਮਗੜੀਆ ਅਕਾਲ ਜਥੇਬੰਦੀ ਦੇ ਸਿਧਾਂਤ ਨੂੰ ਘਰ-ਘਰ ਪਹੁੰਚਾਇਆ ਜਾਵੇਗਾ- ਜਗਜੀਤ ਰੇਹਾਨ
Ad Position 24