ਪਠਾਨਕੋਟ, 5 ਅਪ੍ਰੈਲ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ (ਮੇਨ) ਨੇ ਰਿਜਨ ਚੇਅਰਪਰਸਨ ਦੀ ਫੇਰੀ ਸੰਬੰਧੀ ਸਥਾਨਿਕ ਹੋਟਲ ਵਿਖੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਰੀਜਨ ਚੇਅਰਪਰਸਨ ਰੇਖਾ ਗਰਗ, ਪੀ.ਡੀ.ਜੀ ਲਾਇਨ ਸੁਦੀਪ ਗਰਗ ਅਤੇ ਵਿਸ਼ੇਸ਼ ਮਹਿਮਾਨ ਵੀ.ਡੀ.ਜੀ-2 ਲਾਇਨ ਰਾਜੀਵ ਖੋਸਲਾ ਦੇ ਨਾਲ ਕਲੱਬ ਪ੍ਰਧਾਨ ਲਾਇਨ ਨਰਿੰਦਰ ਮਹਾਜਨ ਸ਼ਾਮਿਲ ਹੋਏ | ਸਮਾਗਮ ਦਾ ਉਦਘਾਟਨ ਮਹਿਮਾਨਾਂ, ਕਲੱਬ ਮੈਂਬਰਾਂ ਤੇ ਲਾਇਨ ਲੇਡੀਜ਼ ਦੁਆਰਾ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ | ਇਸ ਮੌਕੇ ਸਕੱਤਰ ਸਮੀਰ ਗੁਪਤਾ ਨੇ ਕਲੱਬ ਦੀਆਂ ਸੇਵਾ ਗਤੀਵਿਧੀਆਂ ਦੀ ਰੂਪ-ਰੇਖਾ ਪੇਸ਼ ਕੀਤੀ | ਸਕੱਤਰ ਨੇ ਦੱਸਿਆ ਕਿ ਕਲੱਬ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਸਮਰਪਿਤ ਹੈ ਅਤੇ ਹਰ ਮੈਂਬਰ ਨਿੱਜੀ ਯੋਗਦਾਨ ਪਾ ਰਿਹਾ ਹੈ | ਕੈਸ਼ੀਅਰ ਸ਼ਰਨਜੀਤ ਸਿੰਘ ਨੇ ਕਲੱਬ ਦੇ ਸਾਲਾਨਾ ਲੇਖੇ ਪੇਸ਼ ਕੀਤੇ ਅਤੇ ਪੀ.ਆਰ.ਓ ਨਰਿੰਦਰ ਗੁਪਤਾ ਨੇ ਕਲੱਬ ਬੁੱਕ ਤੇ ਕਲੱਬ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਰਿਪੋਰਟਾਂ ਪ੍ਰਦਰਸ਼ਿਤ ਕੀਤੀਆਂ | ਪ੍ਰਧਾਨ ਲਾਇਨ ਨਰਿੰਦਰ ਮਹਾਜਨ ਨੇ ਐਲਾਨ ਕੀਤਾ ਕਿ ਕਲੱਬ ਨੇ ਹੁਣ ਤੱਕ 82 ਮਹੱਤਵਪੂਰਨ ਸੇਵਾ ਪ੍ਰੋਜੈਕਟ ਪੂਰੇ ਕੀਤੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਗਿਆ, ਕਲੱਬ ਨੇ ਗ਼ਰੀਬ ਕੁੜੀਆਂ ਦੇ ਵਿਆਹਾਂ 'ਚ ਖੁੱਲ੍ਹ ਕੇ ਯੋਗਦਾਨ ਪਾਇਆ ਅਤੇ ਬਿਮਾਰ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਅਤੇ ਦਵਾਈਆਂ ਪਹੁੰਚਾਈਆਂ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ, ਬੇਸਹਾਰਾ ਔਰਤਾਂ ਨੂੰ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾਉਣ ਲਈ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਰੀਜਨ ਚੇਅਰਪਰਸਨ ਰੇਖਾ ਗਰਗ ਨੇ ਕਲੱਬ ਦੀ ਪ੍ਰਸੰਸਾ ਕੀਤੀ | ਪੀ.ਡੀ.ਜੀ ਅਤੇ ਮੁੱਖ ਬੁਲਾਰੇ ਸੁਦੀਪ ਗਰਗ ਨੇ ਕਿਹਾ ਕਿ ਲਾਇਨਵਾਦ ਦਾ ਮੁੱਖ ਸਿਧਾਂਤ ਨਿਰਸਵਾਰਥ ਸੇਵਾ ਹੈ | ਵਿਸ਼ੇਸ਼ ਮਹਿਮਾਨ ਵੀ.ਡੀ.ਜੀ-2 ਰਾਜੀਵ ਖੋਸਲਾ ਨੇ ਪ੍ਰਧਾਨ ਨਰਿੰਦਰ ਮਹਾਜਨ ਅਤੇ ਕਲੱਬ ਦੀ ਟੀਮ ਦੀ ਪ੍ਰਸੰਸਾ ਕੀਤੀ | ਅੰਤ ਵਿਚ ਕਲੱਬ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਕ ਸਿੰਘ, ਵਿਜੇ ਪਾਸੀ, ਹਰਜੀਤ ਸਿੰਘ, ਡਾ: ਕੇ.ਡੀ ਸਿੰਘ, ਕੇਵਲ ਕਿ੍ਸ਼ਨ ਗੁਪਤਾ, ਸਕੱਤਰ ਸਮੀਰ ਗੁਪਤਾ, ਕੈਸ਼ੀਅਰ ਸ਼ਰਨਜੀਤ ਸਿੰਘ, ਪੀ.ਆਰ.ਓ ਨਰਿੰਦਰ ਗੁਪਤਾ, ਉਪ ਪ੍ਰਧਾਨ ਵਿਜੇ ਵਰਮਾ, ਰਾਕੇਸ਼ ਅਗਰਵਾਲ, ਐਚ.ਐਸ ਵਾਲੀਆ, ਸੰਯੁਕਤ ਪੀ.ਆਰ.ਓ ਪੰਕਜ ਮਹਿਤਾ, ਅਜੈ ਪਾਲ ਸਿੰਘ, ਕਿਰਨਦੀਪ ਸਿੰਘ ਕੇ.ਡੀ, ਹਤਿੰਦਰ ਸਿੰਘ ਬੌਬੀ, ਬੀ.ਐਮ ਬੇਦੀ, ਸੰਦੀਪ ਸਰੀਨ, ਸੰਦੀਪ ਕੁਮਾਰ, ਲਾਇਨ ਲੇਡੀ ਮੰਜੂ ਗੁਪਤਾ, ਰਜਨੀ ਖੋਸਲਾ, ਮਨਮੀਤ ਕੌਰ, ਸੁਮਨ ਗੁਪਤਾ, ਪ੍ਰਵੀਨ ਕੌਰ, ਜਸਵਿੰਦਰ ਕੌਰ, ਸੰਗੀਤਾ ਵਰਮਾ, ਅਲਪਨਾ ਮਹਿਤਾ, ਮੀਨਾਕਸ਼ੀ ਸਲਹੋਤਰਾ, ਗੀਤਾ ਅਗਰਵਾਲ, ਹਰਪ੍ਰੀਤ ਅਤੇ ਵੱਡੀ ਗਿਣਤੀ 'ਚ ਲਾਇਨ ਮੈਂਬਰ ਹਾਜ਼ਰ ਸਨ |