ਪਠਾਨਕੋਟ, 5 ਅਪ੍ਰੈਲ (ਸੁਮਿਤ)-ਦੂਜੀ ਜ਼ਿਲ੍ਹਾ ਪਠਾਨਕੋਟ ਕੈਡੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਤਾਇਕਵਾਂਡੋ ਚੈਂਪੀਅਨਸ਼ਿਪ 2026 ਦਾ ਆਯੋਜਨ ਤਾਇਕਵਾਂਡੋ ਸਪੋਰਟਸ ਐਸੋਸੀਏਸ਼ਨ ਪਠਾਨਕੋਟ ਵਲੋਂ ਕੀਤਾ ਗਿਆ | ਇਹ ਮੁਕਾਬਲਾ ਕੇ.ਡੀ.ਐਮ ਪਬਲਿਕ ਸਕੂਲ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਨਵਦੀਪ ਸਿੰਘ ਜਮਵਾਲ ਇਸ ਆਯੋਜਨ ਦੇ ਮੁੱਖ ਸਹਿਯੋਗੀ ਰਹੇ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਪੀ ਪਠਾਨਕੋਟ ਮਨੋਜ ਠਾਕੁਰ ਹਾਜ਼ਰ ਰਹੇ | ਵਿਸ਼ੇਸ਼ ਮਹਿਮਾਨਾਂ ਵਿਚ ਐਸ.ਐਚ.ਓ ਸ਼ਾਹਪੁਰ ਕੰਢੀ ਜਗਦੀਸ਼ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਵਿਨੇ ਮਰਵਾਹਾ, ਪੰਜਾਬ ਗ੍ਰਾਮੀਣ ਬੈਂਕ ਦੇ ਜੀ.ਐਮ, ਪੀ.ਐਲ.ਵੀ ਰਾਕੇਸ਼ ਜਮਵਾਲ ਹਾਜ਼ਰ ਰਹੇ | ਤਾਇਕਵਾਂਡੋ ਸਪੋਰਟਸ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਅਸ਼ੋਕ ਕੁਮਾਰ, ਜਨਰਲ ਸਕੱਤਰ ਊਸ਼ਾ, ਉਪ ਪ੍ਰਧਾਨ ਜਯੰਤ ਸ਼ਰਮਾ, ਸੰਯੁਕਤ ਸਕੱਤਰ ਸਤਿੰਦਰ ਪਾਲ ਅਤੇ ਹੋਰ ਮੈਂਬਰ ਤਨਵੀ, ਇਸ਼ਾਂਤ, ਜਸਮੀਤ, ਸਤੀਸ਼ ਕੁਮਾਰ, ਰਣਜੀਤ ਕੁਮਾਰ, ਕਾਰਤਿਕ, ਪਿ੍ੰਸ ਅਤੇ ਅਭਿਸ਼ੇਕ ਵੀ ਮੌਜੂਦ ਰਹੇ | ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਹਾਜ਼ਰੀ ਵਿਚ ਕੇ.ਡੀ.ਐਮ ਪਬਲਿਕ ਸਕੂਲ ਵਿਖੇ ਹੋਈ ਇਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਭ ਨੇ ਉਤਸ਼ਾਹ ਨਾਲ ਭਾਗ ਲਿਆ |