12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅੱੈਸ.ਐੱਸ. ਬਾਜਵਾ ਮੈਮੋਰੀਅਲ ਸਕੂਲ ਕਾਦੀਆਂ ਵਿਚ ਨਵੇਂ ਸੈਸ਼ਨ 'ਚ ਦਾਖ਼ਲੇ ਲਈ ਉਤਸ਼ਾਹ

Ad Position 21
No active advertisement
ਅਜੀਤ ਡੈਸਕ 08-04-2026
ਬਟਾਲਾ, 7 ਅਪ੍ਰੈਲ (ਸਤਿੰਦਰ ਸਿੰਘ)-ਅੱੈਸ.ਐੱਸ. ਬਾਜਵਾ ਮੈਮੋਰੀਅਲ ਸਕੂਲ ਕਾਦੀਆਂ ਵਿਖੇ ਨਵੇਂ ਸੈਸ਼ਨ ਲਈ ਸ਼ੁਰੂਆਤ ਹੋ ਗਈ ਹੈ, ਬੱਚੇ ਬੜੇ ਉਤਸ਼ਾਹ ਨਾਲ ਸਕੂਲ ਆ ਰਹੇ ਹਨ | ਸਕੂਲ ਡਾਇਰੈਕਟਰ ਨੈਸ਼ਨਲ ਐਵਾਰਡੀ ਮਨੋਹਰ ਲਾਲ ਸ਼ਰਮਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਸ ਤੌਰ 'ਤੇ ਨਰਸਰੀ ਵਿਚ ਪਹਿਲੇ 3-4 ਦਿਨਾਂ ਵਿਚ ਹੀ ਲਗਪਗ 100 ਬੱਚਾ ਦਾਖਲਾ ਲੈ ਚੁੱਕਾ ਹੈ | ਇਸ ਦਾ ਸਾਰਾ ਸਿਹਰਾ ਸਕੂਲ ਦੀ ਪ੍ਰਾਇਮਰੀ ਵਿੰਗ ਦੀ ਹੈੱਡ ਮਿਸਟਰਸ ਤੇਜਿੰਦਰ ਸ਼ਰਮਾ ਨੂੰ ਜਾਂਦਾ ਹੈ, ਜਿਨਾਂ ਆਪਣੇ ਸਟਾਫ਼ ਨੂੰ ਪ੍ਰੇਰਿਤ ਕੀਤਾ ਅਤੇ ਸਕੂਲ ਨੂੰ ਉਚਾਈਆਂ ਤੱਕ ਲਿਜਾਣ ਲਈ ਯਤਨ ਕੀਤਾ | ਉਨ੍ਹਾਂ ਦੱਸਿਆ ਕਿ ਲਗਪਗ ਸਾਰੇ ਬੱਚੇ ਆਪਣੀਆਂ ਨਵੀਆਂ ਜਮਾਤਾਂ ਵਿਚ ਪਰਤ ਆਏ ਹਨ ਅਤੇ ਜਿਹੜੇ ਕੋਈ ਥੋੜ੍ਹੇ-ਬਹੁਤੇ ਸਕੂਲ ਬਦਲ ਗਏ ਸਨ ਉਹ ਵੀ ਵਾਪਸ ਆ ਗਏ ਹਨ | ਸਕੂਲ ਦੇ ਸੀਨੀਅਰ ਵਿੰਗ ਵਿਚ +1 ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਿਨਾਂ ਵਿਚ ਮੈਡੀਕਲ, ਨਾਨ-ਮੈਡੀਕਲ, ਕਾਮਰਸ, ਕੰਪਿਊਟਰ ਅਤੇ ਸਕਿੱਲ ਐਜੂਕੇਸ਼ਨ ਵਿਚ ਬੱਚਿਆਂ ਨੂੰ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਸ਼ੇ ਚੁਣਨ ਲਈ ਮੌਕਾ ਦਿੱਤਾ | ਸੀਨੀਅਰ ਵਿੰਗ ਵਿਚ ਏ.ਆਈ. ਦੀ ਸਿੱਖਿਆ ਸ਼ੁਰੂ ਕਰ ਦਿੱਤੀ ਗਈ ਹੈ, ਲਗਪਗ 1 ਲੱਖ ਤੋਂ ਉੱਪਰ ਦਾ ਏ.ਆਈ. ਬੋਟ ਸਮਾਰਟ ਕਲਾਸ ਵਿਚ ਲਗਾ ਦਿੱਤਾ ਹੈ | ਇਸ ਤਰ੍ਹਾਂ ਕੰਪਿਊਟਰ ਸਿੱਖਿਆ ਲਈ ਵੀ ਨਵੇਂ ਕੰਪਿਊਟਰ ਲਗਾ ਕੇ ਵਾਧਾ ਕੀਤਾ ਹੈ | ਡਾਇਰੈਕਟਰ ਸ੍ਰੀ ਮਨੋਹਰ ਲਾਲ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾ ਦਿੱਤੀ ਤਾਂ ਕਿ ਉਨ੍ਹਾਂ ਦਾ ਅਗਲਾ ਵਰਾ ਚੰਗੀ ਤਰ੍ਹਾਂ ਗੁਜਰੇ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਬੇਤੁਕੇ ਬਿਆਨ ਦੇਣ ਦੀ ਬਜਾਏ ਕਿਸਾਨਾਂ ਨੂੰ ਮੁਆਵਜ਼ਾ ਦੇਵੇ : ਰਮਨਦੀਪ ਸਿੰਘ ਸੰਧੂ <br/> ਅਗਲੀ ਖ਼ਬਰ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਮਹਾਨ ਅੰਮਿ੍ਤ ਸੰਚਾਰ 10 ਨੂੰ -ਜਥੇਦਾਰ ਗੋਰਾ
Ad Position 24