ਧਾਰੀਵਾਲ, 7 ਅਪ੍ਰੈਲ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਯੂਰਪ ਯੂਨਿਟ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਯੂਰਪ ਯੂਨਿਟ ਦਾ ਪਸਾਰ ਕਰਨ ਅਤੇ ਐਨ.ਆਰ.ਆਈ. ਦੀਆਂ ਮੁਸ਼ਕਿਲਾਂ ਸਬੰਧੀ ਪਾਰਟੀ ਨਾਲ ਵਿਚਾਰ-ਵਟਾਂਦਰਾ ਕਰਨ ਵਾਸਤੇ ਪੰਜਾਬ ਪਹੁੰਚ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਨੇਤਾਵਾਂ ਨਾਲ ਮਿਲਣੀ ਕਤੀ | ਸ: ਭੱਟੀ ਨੇ ਕਿਹਾ ਕਿ ਉਹ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਇਟਲੀ, ਸਪੇਨ, ਨੌਰਵੇ ਅਤੇ ਫਰਾਂਸ, ਜਿਥੇ ਕਿ ਯੂਰਪੀਅਨ ਯੂਨਿਟ ਸਫਲਤਾ ਪੂਰਵਕ ਕੰਮ ਕਰ ਰਹੇ ਹਨ, ਤੋਂ ਇਲਾਵਾ ਯੂਰਪ ਦੇ ਬਾਕੀ ਦੇਸ਼ਾਂ ਵਿਚ ਵੀ ਅਕਾਲੀ ਦÉਲ ਦੇ ਯੂਨਿਟ ਬਹੁਤ ਜਲਦੀ ਸਥਾਪਿਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅਗਲੇ ਮਹੀਨੇ ਯੂਰਪ ਦੌਰੇ 'ਤੇ ਜਾਵੇਗਾ, ਜਿਸ ਦੀ ਯੋਜਨਾ ਵੀ ਬਣ ਚੁੱਕੀ ਹੈ | ਸ: ਭੱਟੀ ਨੇ ਆਪਣੇ ਯੂਰਪੀਅਨ ਸਾਥੀਆਂ ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ ਸਪੇਨ, ਜਸਵੰਤ ਸਿੰਘ ਭਦਾਸ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਜਗਜੀਤ ਸਿੰਘ ਫ਼ਤਹਿਗੜ੍ਹ, ਹਰਦੀਪ ਸਿੰਘ ਬੋਦਲ, ਜਸਪ੍ਰੀਤ ਸਿੰਘ ਅਟਵਾਲ ਅਤੇ ਸੁਰਜੀਤ ਸਿੰਘ ਮਾਣਾ ਆਦਿ ਦੇ ਹਵਾਲੇ ਨਾਲ ਕਿਹਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੀ ਹੈ ਅਤੇ 2027 ਵਿਚ ਸ: ਸੁਖਬੀਰ ਸਿੰਘ ਬਾਦਲ ਹੀ ਸਰਕਾਰ ਬਣਾ ਕੇ ਪੰਜਾਬ ਦੇ ਰੁਕੇ ਹੋਏ ਵਿਕਾਸ ਨੂੰ ਦੁਬਾਰਾ ਲੀਹਾਂ 'ਤੇ ਲਿਆਉਣਗੇ |