12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬਟਾਲਾ ਪੁਲਿਸ ਵਲੋਂ ਜ਼ਬਤ ਕੀਤੇ ਗਏ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਨਸ਼ਟ ਕੀਤੇ <br/>

Ad Position 21
No active advertisement
ਅਜੀਤ ਡੈਸਕ 08-04-2026
ਬਟਾਲਾ, 7 ਅਪੈ੍ਰਲ (ਰਾਕੇਸ਼ ਰੇਖੀ)-ਬਟਾਲਾ ਪੁਲਿਸ ਵਲੋਂ ਬੀਤੇ ਸਮੇਂ ਦੌਰਾਨ ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤੇ ਗਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ | ਪਠਾਨਕੋਟ ਦੀ ਇਕ ਫੈਕਟਰੀ ਵਿਚ ਐਸ.ਪੀ. ਸੰਦੀਪ ਵਡੇਰਾ ਦੀ ਨਿਗਰਾਨੀ ਵਿਚ ਇਹ ਕਾਰਵਾਈ ਕੀਤੀ ਗਈ | ਐਸ.ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਜ਼ਿਲ੍ਹਾ ਬਟਾਲਾ ਵਿਚ ਵੱਖ-ਵੱਖ ਥਾਣਿਆਂ ਵਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਵਿਸ਼ੇਸ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਇਸ ਕਾਰਵਾਈ ਤਹਿਤ 2 ਕਿਲੋ 154 ਗ੍ਰਾਮ 32 ਮਿ.ਲੀ. ਗ੍ਰਾਮ, 650 ਗ੍ਰਾਮ ਭੁੁੱਕੀ, 426 ਗ੍ਰਾਮ ਆਈਸ, 8 ਲਾਈਟਰ, 109 ਕੈਪਸੂਲ, 1633 ਨਸ਼ੀਲੀ ਗੋਲੀਆਂ, 4 ਟੀਕੇ, 6 ਸ਼ੀਸੀਆਂ ਅਤੇ 10 ਗ੍ਰਾਮ ਨਸ਼ੀਲਾ ਪਾਊਡਰ ਨਸ਼ਟ ਕੀਤਾ ਗਿਆ | ਐਸ.ਐਸ.ਪੀ. ਨੇ ਕਿਹਾ ਕਿ ਨਸ਼ਾਂ ਤਸਕਰਾਂ ਖਿਲਾਫ਼ ਕਾਰਵਾਈ ਜਾਰੀ ਰਹੇਗੀ | ਇਸ ਮੌਕੇ ਐਸ.ਪੀ. ਸੰਦੀਪ ਵਡੇਰਾ ਤੇ ਹੋਰ ਪੁਲਿਸ ਅਧਿਕਾਰੀ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇਕਬਾਲ ਸਿੰਘ ਲਾਲਪੁਰ ਚੇਆਰਮੈਨ ਘੱਟ ਗਿਣਤੀ ਕਮਿਸ਼ਨ ਨਾਲ ਥੋਮਸ ਮਸੀਹ ਵਲੋਂ ਮੁਲਾਕਾਤ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਯੂਰਪ ਦਾ ਵਿਸਥਾਰ ਜਲਦ ਹੋਵੇਗਾ - ਭੱਟੀ
Ad Position 24