12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਰਵਹਿੱਤਕਾਰੀ ਸਕੂਲ ਦੇ 27 ਵਿਦਿਆਰਥੀਆਂ ਨੇ ਨਰਾਇਣ ਪ੍ਰਤਿਭਾ ਖੋਜ ਇਮਤਿਹਾਨ ਵਿਚ 45 ਹਜ਼ਾਰ 700 ਰੁਪਏ ਵਜ਼ੀਫ਼ੇ ਪ੍ਰਾਪਤ ਕੀਤੇ

Ad Position 21
No active advertisement
ਅਜੀਤ ਡੈਸਕ 08-04-2026
ਫ਼ਤਹਿਗੜ੍ਹ ਚੂੜੀਆਂ, 7 ਅਪ੍ਰੈਲ (ਐਮ.ਐੱਸ. ਫੁੱਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਫ਼ਤਹਿਗੜ੍ਹ ਚੂੜੀਆਂ ਦੇ ਪਿ੍ੰਸੀਪਲ ਸ: ਸੁਰਿੰਦਰ ਸਿੰਘ ਨੇ ਦੱਸਿਆ ਕਿ ਵਿੱਦਿਆ ਭਾਰਤੀ ਉੱਤਰ ਖੇਤਰ ਵਲੋਂ 6 ਰਾਜਾਂ ਦੇ ਵਿਦਿਆਰਥੀਆਂ ਦਾ ਨਰਾਇਣ ਰਿਗਾਜ਼ਡ ਖੋਜ ਇਮਤਿਹਾਨ ਲਿਆ ਗਿਆ | ਇਸ ਵਿਚ ਸਕੂਲ ਦੇ 162 ਵਿਦਿਆਰਥੀਆਂ ਨੇ ਭਾਗ ਲਿਆ | ਇਸ ਵਿਚ ਦਿਵਿਆ 5ਵੀਂ, ਕਿਰਤ ਸਿੰਘ 5ਵੀਂ, ਏਕਮਪ੍ਰੀਤ ਸਿੰਘ ਚੌਥੀ ਤੇ ਮਾਨਵੀ ਚੌਥੀ 51 51 ਸੌ ਰੁਪਏ ਦੇ ਵਜ਼ੀਫ਼ੇ ਪ੍ਰਾਪਤ ਕੀਤੇ | ਇਨ੍ਹਾਂ ਵਿਦਿਆਰਥੀਆਂ ਨੇ ਪੰਜ ਰਾਜਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਮਾਧਵੀ 5ਵੀਂ, ਮਨਪ੍ਰੀਤ ਕੌਰ 5ਵੀਂ, ਅਵਲਨੂਰ ਸਿੰਘ 5ਵੀਂ ਤੇ ਦਕਸ਼ ਭਗਤ 5ਵੀਂ 31 31 ਸੌ ਰੁਪਏ, ਰਾਜਦੀਪ ਸਿੰਘ ਚੌਥੀ 2100 ਅਤੇ ਦੀਪਿਕਾ 5ਵੀਂ, ਅਮਨਦੀਪ ਸਿੰਘ 5ਵੀਂ ਤੇ ਹਰਸਿਮਰਤ ਕੌਰ 5ਵੀਂ ਨੇ 11 11 ਸੌ ਰੁਪਏ ਵਜ਼ੀਫ਼ੇ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਸਕੂਲ ਦੇ 15 ਵਿਦਿਆਰਥੀਆਂ ਨੇ 500 ਰੁਪਏ ਦਾ ਵਜ਼ੀਫ਼ਾ ਪ੍ਰਾਪਤ ਕੀਤੇ | ਸਥਾਨਕ ਪ੍ਰਬੰਧ ਸੰਮਤੀ ਦੇ ਪ੍ਰਧਾਨ ਸ੍ਰੀ ਪਵਨ ਚੌਹਾਨ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਸ੍ਰੀ ਪਵਨ ਚੌਹਾਨ, ਮੈਨੇਜਰ ਸ਼੍ਰੀਮਤੀ ਮਮਤਾ ਸ਼ਰਮਾ, ਸਰਪ੍ਰਸਤ ਸ੍ਰੀ ਅਵਿਨਾਸ਼ ਚੰਦਰ ਪਾਂਧੀ, ਮੈਂਬਰ ਡਾ. ਮੋਹਨ ਲਾਲ, ਮੈਂਬਰ ਸ੍ਰੀ ਵਿਜੇ ਜੌਲੀ, ਮੈਂਬਰ ਸ਼੍ਰੀਮਤੀ ਅਮਰਜੀਤ ਕੌਰ ਅਤੇ ਮੈਂਬਰ ਸ਼੍ਰੀਮਤੀ ਇੰਦਰਜੀਤ ਕੌਰ ਤੋਂ ਇਲਾਵਾ ਸ਼੍ਰੀਮਤੀ ਦੀਪਕਾ ਸਿਆਲ, ਏਕਤਾ ਸ਼ਰਮਾ, ਹੈਪੀ ਧਨੋਤਰਾ, ਪਵਨਦੀਪ ਕੌਰ, ਮਨਦੀਪ ਕੌਰ, ਸਿਮਰਨ, ਰਾਜਵਿੰਦਰ ਕੌਰ, ਸੌਰਵ ਬਧਵਾਰ, ਤਾਨੀਆ, ਆਰਤੀ ਦੁੱਗਲ, ਹਰਪ੍ਰੀਤ ਕੌਰ, ਦਿਸ਼ਾ ਬਧਵਾਰ, ਰੀਤੂ ਸ਼ਰਮਾ, ਰੋਹਿਤ, ਬਲਵਿੰਦਰ ਕੌਰ, ਅਜੇ ਕੁਮਾਰ, ਰਜਨੀ ਡੋਗਰਾ, ਕਸ਼ਮੀਰ ਸਿੰਘ, ਸ਼ਮਾ ਸ਼ਰਮਾ ਤੇ ਮਨੀਸ਼ਾ ਸ਼ਰਮਾ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਵਲੋਂ ਇਕ ਨੌਜਵਾਨ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ
Ad Position 24