12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਵਲੋਂ ਪਾਰਟੀ ਦੀਆਂ ਨੀਤੀਆਂ ਸੰਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

Ad Position 21
No active advertisement
ਅਜੀਤ ਡੈਸਕ 08-04-2026
ਗੁਰਦਾਸਪੁਰ, 7 ਅਪ੍ਰੈਲ (ਅਸ਼ੋਕ ਸ਼ਰਮਾ)- ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਲੋਕਾਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਗਾਰੰਟੀਆਂ ਲਈਆਂ ਸਨ, ਉਹ ਇੰਨ ਬਿੰਨ ਲਾਗੂ ਹੋਣ ਨਾਲ ਪਾਰਟੀ ਦਾ ਮਨੋਬਲ ਉ~ਚਾ ਹੋਇਆ ਹੈ | ਲੋਕ ਪਾਰਟੀਆਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਨਾਲ ਧੜਾਧੜ ਜੁੜ ਰਹੇ ਹਨ | ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਾਸਪੁਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵਲੋਂ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਤੇ ਜਨਰਲ ਔਰਤਾਂ ਨੰੂ 1000 ਰੁਪਏ ਪ੍ਰਤੀ ਮਹੀਨਾ ਪਾਉਣ ਦੀ ਪ੍ਰਕਿਰਿਆ ਨੰੂ ਹਲਕੇ ਅੰਦਰ ਤੇਜ਼ ਕੀਤਾ ਹੋਇਆ ਹੈ | ਹਰ ਵਿਅਕਤੀ ਨੰੂ ਸਰਕਾਰ ਵਲੋਂ ਚਲਾਈ ਸਕੀਮ ਦੀ ਸਹੂਲਤ ਵਿਚ ਜੰਗੀ ਪੱਧਰ 'ਤੇ ਸ਼ਾਮਿਲ ਕੀਤਾ ਹੈ | 5 ਹਜ਼ਾਰ ਦੇ ਕਰੀਬ ਸਿਹਤ ਬੀਮੇ ਦੇ 10 ਲੱਖ ਰੁਪਏ ਦੇ ਕਾਰਡ ਕੈਂਪ ਲਗਾ ਕੇ ਬਣਾਏ ਜਾ ਰਹੇ ਹਨ | ਇਨ੍ਹਾਂ ਵਿਚ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੀ ਦਿਨ ਰਾਤ ਸਹਾਇਤਾ ਲਈ ਜਾ ਰਹੀ ਹੈ | ਐਡਵੋਕੇਟ ਮੁਲਤਾਨੀ ਨੇ ਦੱਸਿਆ ਕਿ ਉਹ ਖੁਦ ਪਿੰਡ-ਪਿੰਡ ਜਾ ਕੇ ਹਰ ਵਿਅਕਤੀ ਨੰੂ ਸਰਕਾਰੀ ਸਹੂਲਤਾਂ ਲਈ ਪ੍ਰੇਰਿਤ ਕਰ ਰਹੇ ਹਨ | ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਸਰਕਾਰੀ ਸਹੂਲਤਾਂ ਦੀ ਸੰਤੁਸ਼ਟੀ ਪ੍ਰਗਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਹਲਕਾ ਇੰਚਾਰਜ ਰਮਨ ਬਹਿਲ ਦਾ ਦਿਲੋਂ ਧੰਨਵਾਦ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਜਸਨੂਰ ਸਿੰਘ ਸੀ.ਡੀ.ਐਸ. ਮੈਰਿਟ ਸੂਚੀ ਵਿਚ ਪੂਰੇ ਭਾਰਤ 'ਚੋਂ ਅੱਵਲ <br/> ਅਗਲੀ ਖ਼ਬਰ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਵਲੋਂ ਇਕ ਨੌਜਵਾਨ ਹੈਰੋਇਨ ਸਮੇਤ ਕਾਬੂ
Ad Position 24