12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਵਿਦੇਸ਼ ਭੇਜਣ ਦੇ ਨਾਂਅ 'ਤੇ 12 ਲੱਖ ਦੀ ਠੱਗੀ, ਦੋ ਭਰਾਵਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਪਠਾਨਕੋਟ, 7 ਅਪ੍ਰੈਲ (ਵਿਨੋਦ)-ਪੁਲਿਸ ਨੇ ਵਿਦੇਸ਼ ਭੇਜਣ ਦੇ ਮਾਮਲੇ ਵਿਚ ਦੋ ਭਰਾਵਾਂ ਖ਼ਿਲਾਫ਼ 12 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸਾਗਰ ਕੁਮਾਰ ਵਾਸੀ ਮਲਿਕਪੁਰ ਨੇ ਐੱਸ.ਐੱਸ.ਪੀ. ਪਠਾਨਕੋਟ ਨੂੰ ਸ਼ਿਕਾਇਤ ਕੀਤੀ ਕਿ ਸਾਗਰ ਕੁਮਾਰ ਵਾਸੀ ਮਲਿਕਪੁਰ, ਡਿੰਪਲ ਵਾਸੀ ਕੋਟਲੀ ਮੁਗ਼ਲਾਂ, ਵਿਸ਼ਾਲ ਕੁਮਾਰ ਨੂਰਪੁਰ ਨੂੰ ਅਨਿਲ ਮਹਿਰਾ ਤੇ ਨਰਿੰਦਰ ਮਹਿਰਾ ਵਾਸੀ ਸਦਮਾ ਸੁਰਾਲੀ ਨੂਰਪੁਰ ਜ਼ਿਲ੍ਹਾ ਕਾਂਗੜਾ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰੀ | ਉਨ੍ਹਾਂ ਉਸ ਨੂੰ 12 ਲੱਖ ਦਿੱਤੇ ਜਿਸ ਵਿਚ ਅੱਠ ਲੱਖ ਰੁਪਏ ਆਨਲਾਈਨ, 4 ਲੱਖ ਰੁਪਏ ਨਕਦ ਅਦਾ ਕੀਤੇ ਗਏ | ਉਸ ਕਿਹਾ ਕਿ ਉਸ ਨੂੰ 25 ਮਈ 2025 ਨੂੰ ਵਰਕ ਪਰਮਿਟ 'ਤੇ ਸਿੰਗਾਪੁਰ ਭੇਜਿਆ ਗਿਆ ਸੀ | ਉੱਥੇ ਜਾਣ ਤੋਂ ਬਾਅਦ ਕੋਈ ਵੀ ਉਸ ਨੂੰ ਹਵਾਈ ਅੱਡੇ 'ਤੇ ਲੈਣ ਨਹੀਂ ਆਇਆ | ਉਸ ਦੀ ਲੋਕੇਸ਼ਨ ਦਰਜ ਕੀਤੀ ਗਈ ਅਤੇ ਉਹ ਉੱਥੇ ਪਹੁੰਚ ਗਿਆ | ਉਸ ਨੂੰ ਇਕ ਮਹੀਨੇ ਲਈ ਇਕ ਕਮਰੇ ਵਿਚ ਰੱਖਿਆ ਗਿਆ ਅਤੇ 25000 ਰੁਪਏ ਮਹੀਨਾਵਾਰ ਕਿਰਾਇਆ ਦਿੱਤਾ ਗਿਆ | ਇਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਜੂਨ ਦੇ ਮਹੀਨੇ ਆਪਣੇ ਆਪ ਨੂੰ ਬਚਾ ਕੇ ਵਾਪਸ ਆ ਗਿਆ | ਉਸ ਨੇ ਕਿਹਾ ਕਿ ਦੋਵੇਂ ਭਰਾਵਾਂ ਅਨਿਲ ਮਹਿਰਾ ਅਤੇ ਨਰਿੰਦਰ ਮਹਿਰਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਕੇ ਧੋਖਾ ਦਿੱਤਾ ਸੀ, ਜਿਸ ਲਈ ਉੱਚ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ | ਜਾਂਚ ਤੋਂ ਬਾਅਦ ਪੁਲਿਸ ਨੇ ਦੋਵਾਂ ਵਿਰੁੱਧ ਧਾਰਾ 61 (2), 316 (2), 318 (4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਗੜੇ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾ ਅਗਲੀ ਖ਼ਬਰ ਰਾਜ ਹਸਪਤਾਲ ਦੇ ਡਾਕਟਰਾਂ ਨੇ 4 ਸਾਲਾ ਬੱਚੇ ਨੂੰ ਦਿੱਤਾ ਨਵਾਂ ਜੀਵਨ
Ad Position 24