12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅਣਸੁਖਾਵੀਂ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ ਰਾਤ ਵੇਲੇ ਚੱਲ ਰਹੇ ਤੂੜੀ ਤੇ ਪਰਾਲੀ ਦੀਆਂ ਗੱਠਾ ਨਾਲ ਭਰੇ ਓਵਰ-ਲੋਡਿੰਗ ਵਾਹਨ

Ad Position 21
No active advertisement
ਅਜੀਤ ਡੈਸਕ 08-04-2026
ਨੌਸ਼ਹਿਰਾ ਮੱਝਾ ਸਿੰਘ, 7 ਅਪ੍ਰੈਲ (ਰਵੀ ਭਗਤ)-ਰੋਡ ਸੇਫਟੀ ਐਕਟ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਾਸ਼ਟਰੀ ਰਾਜ ਮਾਰਗ 'ਤੇ ਚੱਲ ਰਹੇ ਤੂੜੀ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਓਵਰ ਲੋਡਿੰਗ ਵਾਹਨ ਕਿਸੇ ਅਣਸੁਖਾਵੀਂ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ | ਇਹ ਓਵਰਲੋਡ ਵਾਹਨ ਖਾਸ ਤੌਰ 'ਤੇ ਖਤਰਨਾਕ ਸਾਬਤ ਹੁੰਦੇ ਹਨ, ਜੋ ਦੂਜੇ ਰਾਹਗੀਰਾਂ ਲਈ ਖਤਰਾ ਪੈਦਾ ਕਰ ਰਹੇ ਹਨ | ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਮੁਹਤਬਰਾਂ ਨੇ ਕਿਹਾ ਕਿ ਤੂੜੀ ਨਾਲ ਭਰੇ ਟਰੱਕ ਅਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਦੀ ਰਾਤ ਵੇਲੇ ਰਾਸ਼ਟਰੀ ਰਾਜ ਮਾਰਗ 'ਤੇ ਚੱਲਣ ਦੀ ਮਨਾਹੀ ਹੋਣੀ ਚਾਹੀਦੀ ਹੈ | ਇਨ•ਾਂ ਕਈ ਵਾਹਨ ਚਾਲਕਾਂ ਕੋਲ ਰੀਅਰ ਰਿਫਲੈਕਟਰ ਵੀ ਨਹੀਂ ਹੁੰਦਾ, ਇਸ ਲਈ ਰਾਤ ਨੂੰ ਅੱਗੇ ਜਾਂ ਪਿੱਛੇ ਤੋਂ ਆਉਣ ਵਾਲੇ ਡਰਾਈਵਰ ਵਾਹਨ ਦੇ ਅਕਾਰ ਤੋਂ ਅਨਜਾਣ ਹੁੰਦੇ ਹਨ ਅਤੇ ਇਹ ਓਵਰਲੋਡਿੰਗ ਵਾਹਨਾਂ ਕਾਰਨ ਵੱਡੇ ਸੜਕ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ | ਦੱਸਣਯੋਗ ਹੈ ਕਿ ਪਹਿਲਾਂ ਵੀ ਇਨ•ਾਂ ਓਵਰਲੋਡਿੰਗ ਵਾਹਨਾਂ ਕਾਰਨ ਹਾਈਵੇ 'ਤੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਪੁਲਿਸ ਤੇ ਸਿਵਲ ਪ੍ਰਸਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ | ਇਸ ਸਬੰਧੀ ਆਰ.ਟੀ.ਓ. ਗੁਰਦਾਸਪੁਰ ਮੈਡਮ ਨਵਜੋਤ ਸ਼ਰਮਾ ਪੀ.ਸੀ.ਐਸ. ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ•ਾਂ ਵਲੋਂ ਓਵਰਲੋਡਿੰਗ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ 'ਵਿਸ਼ਵ ਸਿਹਤ ਦਿਵਸ' ਮਨਾਇਆ ਅਗਲੀ ਖ਼ਬਰ ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਵਲੋਂ ਇਕ ਨੌਜਵਾਨ ਹੈਰੋਇਨ ਸਮੇਤ ਕਾਬੂ
Ad Position 24