12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੀ. ਐੱਚ. ਸੀ. ਨਰੋਟ ਜੈਮਲ ਸਿੰਘ ਵਿਖੇ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-04-2026
ਨਰੋਟ ਜੈਮਲ ਸਿੰਘ, 7 ਅਪ੍ਰੈਲ (ਸ਼ਸ਼ੀ ਕੁਮਾਰ)-ਸੀ. ਐੱਚ. ਸੀ. ਨਰੋਟ ਜੈਮਲ ਸਿੰਘ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਵਿਨੇ ਸਿੰਘ ਜਮਵਾਲ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ਵਿਕਾਸ, ਡਾ: ਸੁਰਜੀਤ, ਫਾਰਮੇਸੀ ਅਫ਼ਸਰ ਰਾਮ ਪਾਲ, ਡਾ: ਜਸਮੀਤ ਕੌਰ, ਐਚ.ਆਈ. ਰਾਜਿੰਦਰ, ਐਮ.ਐਲ.ਟੀ. ਰਵੀ ਪ੍ਰਕਾਸ਼ ਅਤੇ ਹੋਰ ਵੀ ਲੋਕਾਂ ਨੇ ਹਿੱਸਾ ਲਿਆ | ਵਿਸ਼ਵ ਦਿਲ ਦਿਵਸ ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਨੇ ਸਿੰਘ ਜਮਵਾਲ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਦੁਨੀਆਂ ਵਿਚ ਆਏ ਦਿਨ ਦਿਲ ਦੇ ਦੌਰੇ ਨਾਲ ਪ੍ਰਤੀ ਦਿਨ ਕਾਫ਼ੀ ਮੌਤਾਂ ਹੋ ਰਹੀਆਂ ਹਨ | ਪਰ ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਆਪਣੇ ਖਾਣ ਪੀਣ 'ਤੇ ਜਰਾ ਵੀ ਧਿਆਨ ਨਹੀਂ ਦਿੰਦੇ ਤੇ ਲਾਪ੍ਰਵਾਹੀ ਨਾਲ ਅਸੀਂ ਆਪਣੀ ਕੀਮਤੀ ਜਾਨ ਗਵਾ ਲੈਂਦੇ ਹਾਂ, ਜਿਸ ਦਾ ਮੁੱਖ ਕਾਰਨ ਸਾਡਾ ਖਾਣ ਪਾਣ ਹੈ | ਅਸੀਂ ਪਰਹੇਜ਼ ਨਾ ਕਰਦੇ ਹੋਏ ਆਪਣੇ ਜੀਭ ਦੇ ਸਵਾਦ ਕਰਕੇ ਵੱਡੇ-ਵੱਡੇ ਰੋਗ ਲਾ ਲੈਂਦੇ ਹਾਂ | ਵਿਸ਼ਵ ਦਿਲ ਦਿਵਸ ਦੇ ਮੁੱਖ ਪਹਿਲੂਆਂ ਵਿਚ ਲੋਕਾਂ ਨੂੰ ਇਹ ਦੱਸਣਾ ਸ਼ਾਮਿਲ ਹੈ ਕਿ ਦਿਲ ਦੀ ਬਿਮਾਰੀ, ਜਿਸ ਵਿਚ ਦਿਲ ਨਾਲ ਸਬੰਧਿਤ ਬਿਮਾਰੀਆਂ ਸ਼ਾਮਿਲ ਹਨ | ਜਿਸ ਦੀ ਰੋਕਥਾਮ ਲਈ ਸਿਹਤਮੰਦ ਖ਼ੁਰਾਕ, ਕਸਰਤ ਅਤੇ ਸਿਗਰਟਨੋਸ਼ੀ ਛੱਡਣ ਵਰਗੇ ਸਰਗਰਮ ਜੀਵਨ ਸ਼ੈਲੀ ਵਿਚ ਬਦਲਾਅ ਨੂੰ ਉਤਸ਼ਾਹਿਤ ਕਰਦੇ ਹਨ | ਜਿਨ੍ਹਾਂ ਦਾ ਉਦੇਸ਼ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਸਮੇਂ ਤੋਂ ਪਹਿਲਾਂ ਮੌਤ ਨੂੰ ਰੋਕਣਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਥਾਪਨਾ ਦਿਵਸ 'ਤੇ ਸਰਕਲ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਸੀ.ਡੀ.ਐਸ. ਪ੍ਰੀਖਿਆ 'ਚ ਦੇਸ਼ ਭਰ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲਾ ਜਸਨੂਰ ਸਿੰਘ ਸਨਮਾਨਿਤ <br/>
Ad Position 24