ਪਠਾਨਕੋਟ, 8 ਅਪ੍ਰੈਲ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ (ਮੇਨ) ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਉੱਤਮ ਯੋਗਦਾਨ ਪਾਉਣ ਵਾਲੇ ਆਪਣੇ ਸਮਰਪਿਤ ਅਹੁਦੇਦਾਰਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਸਥਾਨਿਕ ਹੋਟਲ ਵਿਚ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਲਾਇਨ ਨਰਿੰਦਰ ਮਹਾਜਨ ਨੇ ਕੀਤੀ | ਇਸ ਮੌਕੇ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਰੀਜਨ ਚੇਅਰਪਰਸਨ ਲਾਇਨ ਰੇਖਾ ਗਰਗ ਤੇ ਪੀ.ਡੀ.ਜੀ. ਲਾਇਨ ਸੁਦੀਪ ਗਰਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਸਮਾਗਮ ਦੌਰਾਨ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਤੇ ਕਲੱਬ ਪ੍ਰਧਾਨ ਲਾਇਨ ਨਰਿੰਦਰ ਮਹਾਜਨ ਨੂੰ ਲਾਇਨਜ਼ ਕਲੱਬ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਉੱਤਮ ਕਾਰਜਾਂ ਲਈ ਪੀ.ਡੀ.ਜੀ. ਲਾਇਨ ਸੁਦੀਪ ਗਰਗ ਵਲੋਂ ਇੰਟਰਨੈਸ਼ਨਲ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨ ਨਰਿੰਦਰ ਮਹਾਜਨ ਨੇ ਕਿਹਾ ਕਿ ਇਹ ਸਨਮਾਨ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਹੁਣ ਤੱਕ 82 ਪ੍ਰੋਜੈਕਟ ਸਫਲਤਾ ਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ ਤੇ 30 ਜੂਨ ਤੋਂ ਪਹਿਲਾਂ 100 ਤੋਂ ਵੱਧ ਪ੍ਰੋਜੈਕਟ ਪੂਰੇ ਕਰਨ ਦਾ ਲਕਸ਼ ਹੈ | ਮੁੱਖ ਮਹਿਮਾਨ ਰਾਜੀਵ ਖੋਸਲਾ ਨੇ ਕਲੱਬ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਜਨਕ ਸਿੰਘ, ਵਿਜੈ ਪਾਸੀ, ਹਰਜੀਤ ਸਿੰਘ, ਡਾ: ਕੇ.ਡੀ. ਸਿੰਘ, ਕੇਵਲ ਕਿ੍ਸ਼ਨ ਗੁਪਤਾ, ਸਮੀਰ ਗੁਪਤਾ, ਸ਼ਰਨਜੀਤ ਸਿੰਘ, ਨਰਿੰਦਰ ਗੁਪਤਾ, ਵਿਜੈ ਵਰਮਾ, ਰਾਕੇਸ਼ ਅਗਰਵਾਲ, ਐਚ.ਐਸ. ਵਾਲੀਆ, ਪੰਕਜ ਮਹਿਤਾ, ਅਜੈ ਪਾਲ ਸਿੰਘ, ਕਿਰਨਦੀਪ ਸਿੰਘ, ਹਤਿੰਦਰ ਸਿੰਘ ਬੌਬੀ, ਬੀ.ਐਮ. ਬੇਦੀ, ਸੰਦੀਪ ਸਰੀਨ, ਸੰਦੀਪ ਕੁਮਾਰ ਆਦਿ ਹਾਜ਼ਰ ਸਨ |