29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਰਕਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਅੱਜ- ਸੁਰਿੰਦਰ ਪੱਪੂ <br/>

Ad Position 21
No active advertisement
ਅਜੀਤ ਡੈਸਕ 10-04-2026
ਗੁਰਦਾਸਪੁਰ, 9 ਅਪ੍ਰੈਲ (ਅਸ਼ੋਕ ਸ਼ਰਮਾ)-ਪਾਵਰ ਕਾਮ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪਾਵਰ ਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਕੋਲੋਂ ਮੰਨਵਾਉਣ ਲਈ ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ 16 ਪ੍ਰਤੀਸ਼ਤ ਬਕਾਇਆ ਲੈਣ ਲਈ ਸੂਬਾ ਕਮੇਟੀ ਦੀ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਲੁਧਿਆਣਾ ਵਿਖੇ 18 ਅਪ੍ਰੈਲ ਨੰੂ ਦਿੱਤੇ ਜਾ ਰਹੇ ਪੰਜਾਬ ਪੱਧਰੀ ਧਰਨੇ ਵਿਚ ਹਿੱਸਾ ਲੈਣ ਤੇ ਇਸ ਧਰਨੇ 'ਚ ਸ਼ਮੂਲੀਅਤ ਕਰਨ ਲਈ ਸਰਕਲ ਵਰਕਿੰਗ ਕਮੇਟੀ ਪੈਨਸ਼ਨਰ ਦੀ ਜ਼ਰੂਰੀ ਮੀਟਿੰਗ 10 ਅਪ੍ਰੈਲ ਨੰੂ 11 ਵਜੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਬੁਲਾਈ ਗਈ ਹੈ | ਸ੍ਰੀ ਪੱਪੂ ਨੇ ਸਮੂਹ ਸਰਕਲ ਵਰਕਿੰਗ ਕਮੇਟੀ ਆਗੂਆਂ ਨੰੂ ਅਪੀਲ ਕੀਤੀ ਕਿ ਉਹ ਸਮੇਂ ਸਿਰ ਮੀਟਿੰਗ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰਨ ਅਤੇ ਇਸ ਮੌਕੇ ਆਪਣਾ ਸਰਕਲ ਦਾ ਬਣਦਾ ਬਕਾਇਆ ਫੰਡ ਵੀ ਸਰਕਲ ਕੈਸ਼ੀਅਰ ਕੋਲ ਜਮ੍ਹਾਂ ਕਰਵਾਉਣ |

Ad Position 22
No active advertisement
ਪਿਛਲੀ ਖ਼ਬਰ ਲਖਵਿੰਦਰ ਸਿੰਘ ਢੰਡੇ ਦੂਜੀ ਵਾਰ ਬਲਾਕ ਪ੍ਰਧਾਨ ਬਣੇ <br/> ਅਗਲੀ ਖ਼ਬਰ ਕਿਸਾਨਾਂ ਦੇ ਹਿੱਤਾਂ ਨੂੰ ਮੱੁਖ ਰੱਖਦਿਆਂ ਹੜ੍ਹਤਾਲ ਹੋਈ ਮੁਲਤਵੀ : ਪ੍ਰਧਾਨ ਜੌਲੀ
Ad Position 24