29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਾਮਵਰ ਸੰਸਥਾ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਚੌੜਾ ਖੁਰਦ <br/>

Ad Position 21
No active advertisement
ਅਜੀਤ ਡੈਸਕ 10-04-2026
ਕਲਾਨੌਰ, 9 ਅਪ੍ਰੈਲ (ਪੁਰੇਵਾਲ)-ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਪੱਛੜੇ ਪਿੰਡਾਂ ਦੇ ਸੈਂਕੜੇ ਬੱਚਿਆਂ ਨੂੰ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਆਧੁਨਿਕ ਢੰਗ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਇਲਾਕੇ 'ਚ ਨਵੀਆਂ ਪੈੜਾਂ ਪਾ ਰਹੀ ਹੈ ਸੰਤ ਬਾਬਾ ਹਜ਼ਾਰਾ ਸਿੰਘ ਸੀਨੀਅਰ ਸੈਕੰਡਰੀ ਅਕੈਡਮੀ ਚੌੜਾ ਖੁਰਦ | ਅਕੈਡਮੀ ਮੁੱਖ ਪ੍ਰਬੰਧਕ ਹਰਭਜਨ ਸਿੰਘ ਨਾਗਰਾ ਤੇ ਗੁਲਾਬ ਸਿੰਘ ਨਾਗਰਾ ਦੀ ਯੋਗ ਅਗਵਾਈ ਹੇਠ ਇਹ ਦਿਨ-ਪ੍ਰਤੀ-ਦਿਨ ਤਰੱਕੀ ਦੀਆਂ ਮੰਜਿਲਾਂ ਨਿਰੰਤਰ ਸਰ ਕਰਦੀ ਆ ਰਹੀ ਹੈ ਅਤੇ ਹੁਣ ਤੱਕ ਕਈ ਮਾਣਮੱਤੀਆਂ ਪ੍ਰਾਪਤੀਆਂ ਵੀ ਅਕੈਡਮੀ ਦੇ ਬੱਚਿਆਂ ਵਲੋਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ | ਸਮੁੱਚੇ ਯੋਗ, ਤਜਰਬੇਕਾਰ ਤੇ ਸੂਝਵਾਨ ਅਧਿਆਪਕਾਂ ਦੀ ਲਿਆਕਤ, ਮਿਹਨਤ ਸਦਕਾ ਵਿਦਿਆਰਥੀ ਪੜ੍ਹਾਈ ਸਮੇਤ ਹਰ ਖੇਤਰ 'ਚ ਮੋਹਰੀ ਰੋਲ ਨਿਭਾ ਰਹੇ ਹਨ | ਅਕੈਡਮੀ 'ਚ ਨਰਸਰੀ ਤੋਂ ਲੈ ਕੇ 12ਵੀਂ ਤੱਕ ਮੈਡੀਕਲ, ਨਾਨ-ਮੈਡੀਕਲ ਤੇ ਆਰਟਸ ਵਿਸ਼ਿਆਂ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ | ਅਕੈਡਮੀ 'ਚ ਕੰਪਿਊਟਰ ਲੈਬ, ਲਾਇਬ੍ਰੇਰੀ, ਸਮਾਰਟ ਜਮਾਤਾਂ ਤੇ ਸਾਇੰਸ ਲੈਬਾਰਟਰੀ ਦਾ ਪ੍ਰਬੰਧ ਹੈ, ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੀ ਖੇਡਾਂ 'ਚ ਰੂਚੀ ਪੈਦਾ ਕਰਨ ਲਈ ਬੱਚਿਆਂ ਦੇ ਖੇਡਣ ਲਈ ਵੱਡੇ ਅਕਾਰ ਦਾ ਖੇਡ ਮੈਦਾਨ ਹੈ | ਅਕੈਡਮੀ ਦੇ ਵਿਦਿਆਰਥੀ ਨੈਸ਼ਨਲ ਪੱਧਰ 'ਤੇ ਖੇਡਾਂ 'ਚ ਪ੍ਰਾਪਤੀਆਂ ਕਰ ਕੇ ਇਲਾਕੇ ਸਮੇਤ ਸਕੂਲ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ | ਬੱਚਿਆਂ ਨੂੰ ਰੁਚੀ ਅਨੁਸਾਰ ਸੰਗੀਤ ਨਾਲ ਜੋੜਨ ਲਈ ਅਕੈਡਮੀ 'ਚ ਯੋਗ ਤੇ ਤਜਰਬੇਕਾਰ ਉਸਤਾਦ ਅਧਿਆਪਕ, ਹਰਮੋਨੀਅਮ, ਤਬਲਾ, ਤੰਤੀ ਸਾਜ਼ (ਦਿਲਰੁਬਾ), ਗਿਟਾਰ ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਭਰਪੂਰ ਸੰਗੀਤ ਕਮਰਾ ਹੈ | ਅਕੈਡਮੀ 'ਚ ਜਿੱਥੇ ਘੱਟ ਤੇ ਵਾਜਿਬ ਫ਼ੀਸ ਲੈ ਕੇ ਅਤੇ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਵਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ ਉਥੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਵੀ ਸਮੇਂ ਦਾ ਹਾਣੀ ਬਣਾਊਣ ਦਾ ਮੌਕਾ ਦਿੱਤਾ ਜਾਂਦਾ ਹੈ | ਬੱਚਿਆਂ ਦੇ ਆਉਣ-ਜਾਣ ਲਈ ਟਰਾਂਸਪੋਰਟ ਦਾ ਪੂਰਾ ਪ੍ਰਬੰਧ ਹੈ, ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਹੋਮਵਰਕ ਤੇ ਹੋਰ ਜ਼ਰੂਰੀ ਸੂਚਨਾਵਾਂ ਆਨਲਾਈਨ ਪਹੁੰਚਾਉਣ ਦਾ ਪ੍ਰਬੰਧ ਵੀ ਇਕ ਵੱਖਰਾ ਤੇ ਆਧੁਨਿਕ ਤਕਨੀਕ ਦਾ ਉਪਰਾਲਾ ਹੈ | ਸਕੂਲ 'ਚ ਸੀ.ਸੀ.ਟੀ.ਵੀ. ਕੈਮਰਿਆਂ ਦਾ ਪੁਖ਼ਤਾ ਪ੍ਰਬੰਧ ਹੈ | ਸਕੂਲ ਪ੍ਰਬੰਧਕਾਂ ਨਾਗਰਾ ਭਰਾਵਾਂ ਨੇ ਕਿਹਾ ਕਿ ਉਹ ਇਲਾਕੇ ਦੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਸਿੱਖਿਆ ਨਾਲ ਸਬੰਧਤ ਹਰੇਕ ਸਹੂਲਤ ਦੇਣ ਲਈ ਵਚਨਬੱਧ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਰੋਸ ਧਰਨਾ ਅੱਜ : ਬੁੱਟਰ, ਪਰਮਾਰ, ਉਸਾਹਨ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ. ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24