ਬਟਾਲਾ, 9 ਅਪ੍ਰੈਲ (ਸਤਿੰਦਰ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸ਼ਹਿਰੀ ਮੰਡਲ ਬਟਾਲਾ ਦੀ ਵਿਸ਼ੇਸ਼ ਮੀਟਿੰਗ ਅਰਜਨ ਸਿੰਘ ਪਰਮਾਰ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਦਲਬੀਰ ਸਿੰਘ ਉਸਾਹਨ ਸੂਬਾ ਵਿੱਤ ਸਕੱਤਰ, ਦਿਲਬਾਗ ਸਿੰਘ ਬੁੱਟਰ ਸਰਕਲ ਪ੍ਰਧਾਨ ਨੇ ਸ਼ਮੂਲੀਅਤ ਕੀਤੀ | ਮੀਟੰਗ ਵਿਚ ਉਨ੍ਹਾਂ ਦੱਸਿਆ ਕਿ 10 ਅਪੈ੍ਰਲ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਜੁਆਇੰਟ ਫੋਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਫਰੰਟ ਵਲੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਬਿਜਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿਚ ਵੱਧ ਤੋਂ ਵੱਧ ਸ਼ਾਮਿਲ ਹੋ ਸਕੇ ਧਰਨਾ ਕਾਮਯਾਬ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਹ ਧਰਨਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਿਆਂ ਕਰਵਾਉਣ ਲਈ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸੁਰਜੀਤ ਸਿੰਘ ਅਮਰਗੜ੍ਹ, ਸਰਬਜੀਤ ਸਿੰਘ ਰੰਧਾਵਾ ਸੁਪਰਡੇਂਟ, ਸਰਬਜੀਤ ਸਿੰਘ ਜੇ.ਈ., ਗੁਰਮੀਤ ਸਿੰਘ ਛੀਨਾ, ਰਵਿੰਦਰ ਸਿੰਘ, ਕੁਲਪ੍ਰੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਕਲਸੀ, ਕੰਵਲਜੀਤ ਸਿੰਘ ਕਲੇਰ, ਪਰਮਜੀਤ ਸਿੰਘ ਬੱਲਪੁਰੀਆਂ, ਨਿਰਮਲ ਸਿੰਘ ਕੋਟਲੀ, ਮਨਜੀਤ ਸਿੰਘ, ਪ੍ਰਭਜੋਤ ਸਿੰਘ ਪੱਡਾ, ਰਵਿੰਦਰ ਸਿੰਘ ਬੁੱਟਰ, ਅਰੁਣ ਕੁਮਾਰ, ਮਨਿੰਦਰਪਾਲ ਸਿੰਘ, ਜਤਿੰਦਰ ਕੁਮਾਰ, ਵਰਿੰਦਰ ਸਿੰਘ ਭੁੱਲਰ, ਸੋਮਨਾਥ ਜੇ.ਈ., ਰਾਜੀਵ ਕੁਮਾਰ ਜੇ.ਈ., ਜਗਰੂਪ ਸਿੰਘ ਰੰਧਾਵਾ, ਅਮਿਤ ਕੁਮਾਰ, ਲਕਸ਼ੇ ਕੁਮਾਰ, ਤਰਲੋਕ ਸਿੰਘ, ਬਲਵਿੰਦਰ ਭਗਤ ਆਦਿ ਹਾਜ਼ਰ ਸਨ |