29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਜਨ ਸੰਧਿਆ 'ਭਜ ਗੋਵਿੰਦਮ' ਸਮਾਗਮ 18 ਤੋਂ -ਸਵਾਮੀ ਵਿਕਾਸਾ ਨੰਦ

Ad Position 21
No active advertisement
ਅਜੀਤ ਡੈਸਕ 10-04-2026
ਦੀਨਾਨਗਰ, 9 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)-ਇਲਾਕਾ ਨਿਵਾਸੀਆਂ ਨੂੰ ਅਧਿਆਤਮਿਕ ਉੱਨਤੀ ਅਤੇ ਬ੍ਰਹਮ ਪ੍ਰਤੀ ਸ਼ਰਧਾ ਦੇ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 'ਭਜਨ ਸੰਧਿਆ ਭਜ ਗੋਵਿੰਦਮ' 18 ਅਪ੍ਰੈਲ ਤੋਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਇਕ ਵਿਸ਼ਾਲ ਸਮਾਗਮ ਸਥਾਨਿਕ ਮੋਹਨ ਪਲਾਜ਼ਾ ਨਜ਼ਦੀਕ ਭੂਤਨਾਥ ਮੰਦਿਰ ਦੀਨਾਨਗਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਪਠਾਨਕੋਟ ਤੋਂ ਸਵਾਮੀ ਵਿਕਾਸਾ ਨੰਦ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਰੀਲੇ ਭਜਨ (ਭਗਤੀ ਗੀਤ) ਅਤੇ ਸੰਗਠਨ ਜਾਪ ਰਾਹੀਂ ਪ੍ਰਭੂ ਦੇ ਚਰਨਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ | ਇਸ ਮੌਕੇ ਸੰਸਥਾਨ ਦੇ ਸਾਧੂ ਅਤੇ ਸਾਧਵੀਆਂ ਆਪਣੇ ਪ੍ਰੇਰਨਾਦਾਇਕ ਪ੍ਰਵਚਨਾਂ ਰਾਹੀਂ ਮਨੁੱਖੀ ਜੀਵਨ ਦੇ ਅਸਲ ਉਦੇਸ਼, ਅੰਦਰੂਨੀ ਸ਼ਾਂਤੀ ਅਤੇ ਬ੍ਰਹਮ ਗਿਆਨ ਦੇ ਮਹੱਤਵ 'ਤੇ ਚਾਨਣਾ ਪਾਉਣਗੇ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਸਮਾਗਮ ਵਿਚ ਹਿੱਸਾ ਲੈ ਕੇ ਆਪਣਾ ਜੀਵਨ ਸਫਲ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਤਰੱਕੀ ਦੀਆਂ ਲੀਹਾਂ 'ਤੇ - ਵਿਜੇ ਸੋਨੀ <br/> ਅਗਲੀ ਖ਼ਬਰ ਖੂਨਦਾਨ ਕੈਂਪ 14 ਨੂੰ
Ad Position 24