29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਤਰੱਕੀ ਦੀਆਂ ਲੀਹਾਂ 'ਤੇ - ਵਿਜੇ ਸੋਨੀ <br/>

Ad Position 21
No active advertisement
ਅਜੀਤ ਡੈਸਕ 10-04-2026
ਕਲਾਨੌਰ, 9 ਅਪ੍ਰੈਲ (ਪੁਰੇਵਾਲ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਟੇ੍ਰਡ ਸੈੱਲ ਭਾਜਪਾ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਵਲੋਂ ਪਾਰਟੀ ਦੇ ਪ੍ਰਚਾਰ ਲਈ ਬਲਾਕ ਕਲਾਨੌਰ ਦੇ ਵੱਖ-ਵੱਖ ਪਿੰਡਾਂ ਅਗਵਾਨ, ਬਰੀਲਾ, ਖੁਸ਼ੀਪੁਰ, ਸਰਜੇਚੱਕ, ਦੋਸਤਪੁਰ ਵਿਖੇ ਵਰਕਰਾਂ ਨਾਲ ਮੁਲਾਕਾਤ ਕੀਤੀ | ਉਪਰੰਤ ਸੋਨੀ ਮੋਹਲੋਵਾਲੀ ਨੇ ਪਿੰਡ ਬਰੀਲਾ ਕਲਾਂ ਵਿਖੇ ਪ੍ਰਧਾਨ ਮੰਗਾ ਮਸੀਹ ਦੀ ਅਗਵਾਈ ਹੇਠ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਤਰੱਕੀ ਦੀਆਂ ਲੀਹਾਂ 'ਤੇ ਚੱਲ ਰਿਹਾ ਹੈ | ਸੋਨੀ ਮੋਹਲੋਵਾਲੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ 'ਚ ਸਰਕਾਰ ਦੀ ਬਦੌਲਤ ਭਾਰਤ ਦੇਸ਼ ਨੇ ਸੰਸਾਰ ਪੱਧਰ 'ਤੇ ਨਾਮਣਾ ਖੱਟਿਆ ਹੈ ਅਤੇ ਸ੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਹਿੱਤ 'ਚ ਲਏ ਜਾ ਰਹੇ ਫੈਸਲਿਆਂ ਨਾਲ ਹਰ ਭਾਰਤੀ ਦਾ ਫਖਰ ਨਾਲ ਸਿਰ ਉੱਚਾ ਹੁੰਦਾ ਹੈ | ਸੋਨੀ ਮੋਹਲੋਵਾਲੀ ਨੇ ਕਿਹਾ ਕਿ ਸੂਬੇ 'ਚ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ਼ ਭੰਗ ਹੋਇਆ ਹੈ ਅਤੇ ਜਿਸ ਤਰ੍ਹਾਂ ਹਰਿਆਣਾ ਅਤੇ ਯੂ.ਪੀ. ਸੂਬੇ 'ਚ ਡਬਲ ਇੰਜਣ ਸਰਕਾਰ ਨੇ ਤਰੱਕੀ ਕੀਤੀ ਹੈ, ਉਸੇ ਤਰਜ਼ 'ਤੇ ਹੁਣ ਸੂਬਾ ਪੰਜਾਬ 'ਚ ਵੀ ਭਾਜਪਾ ਸਰਕਾਰ ਆਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਭਾਜਪਾ ਪ੍ਰਤੀ ਪਿੰਡਾਂ 'ਚ ਲੋਕਾਂ ਦਾ ਵਿਸ਼ਵਾਸ਼ ਤੇ ਪਿਆਰ ਗੂੜਾ ਹੁੰਦਾ ਜਾ ਰਿਹਾ ਹੈ | ਇਸ ਮੌਕੇ ਜਗਦੀਸ਼ ਮਸੀਹ, ਸਮੈਂਵਲ, ਮੋਨੂੰ, ਹੈਪੀ, ਪਾਰਿਸ, ਅਸਮੀਲ, ਵਿਜੇ ਮਸੀਹ, ਬਲਜੀਤ ਮਸੀਹ, ਮਾਲਟੀਨ ਮਸੀਹ, ਕੰਵਲਜੀਤ ਗੱਗੂ, ਮਨਜੀਤ ਸਿੰਘ, ਯੋਧਾ ਮਸੀਹ, ਪੀਟਰ ਮਸੀਹ, ਵਰਿੰਦਰ ਕੁਰਾਲੀ, ਲਵ ਮਸੀਹ, ਪ੍ਰਧਾਨ ਮੰਗਾ ਮਸੀਹ, ਗੁਲਜਾਰ ਮਸੀਹ, ਕਰਮਾ ਮਸੀਹ, ਪ੍ਰੀਤਮ ਮਸੀਹ, ਸੱਤਾ ਮਸੀਹ, ਸੁੱਖਚੰਦ ਮਸੀਹ, ਪਵਨ ਮਸੀਹ, ਸੱਤਾ ਮਸੀਹ, ਗੁਰਪ੍ਰੀਤ ਗੋਪੀ, ਲਖਵਿੰਦਾ, ਅਨੰਦ ਕਿਸ਼ੋਰ, ਰਵਿੰਦਰ ਮਸੀਹ, ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਚੁਟਕਲਿਆਂ ਦੇ ਸਹਾਰੇ ਚੱਲ ਰਹੀ 'ਆਪ' ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ-ਐਮ.ਪੀ. ਰੰਧਾਵਾ ਅਗਲੀ ਖ਼ਬਰ ਭਜਨ ਸੰਧਿਆ 'ਭਜ ਗੋਵਿੰਦਮ' ਸਮਾਗਮ 18 ਤੋਂ -ਸਵਾਮੀ ਵਿਕਾਸਾ ਨੰਦ
Ad Position 24