29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚੁਟਕਲਿਆਂ ਦੇ ਸਹਾਰੇ ਚੱਲ ਰਹੀ 'ਆਪ' ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ-ਐਮ.ਪੀ. ਰੰਧਾਵਾ

Ad Position 21
No active advertisement
ਅਜੀਤ ਡੈਸਕ 10-04-2026
ਕਲਾਨੌਰ, 9 ਅਪ੍ਰੈਲ (ਪੁਰੇਵਾਲ)-ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ 'ਚ ਵਰਕਰ ਮੀਟਿੰਗਾਂ ਕਰਨ ਉਪਰੰਤ ਜ਼ੋਨ ਇੰਚਾਰਜ ਦਵਿੰਦਰ ਸਿੰਘ ਲੱਡੂ ਜੀਓਜੁਲਾਈ ਦੀ ਅਗਵਾਈ ਹੇਠ ਪਿੰਡ ਸਾਲੇਚੱਕ ਵਿਖੇ ਕਾਂਗਰਸੀ ਆਗੂ ਜਗਦੇਵ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਅਤੇ ਸੂਬੇ 'ਚ 'ਆਪ' ਸਰਕਾਰ ਫੇਲ੍ਹ ਸਾਬਿਤ ਹੋ ਰਹੀਆਂ ਹਨ, ਜਿਸ ਦਾ ਖਮਿਆਜਾ ਦੇਸ਼ ਅਤੇ ਸੂਬੇ ਦੀ ਭੋਲੀ-ਭਾਲੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ | ਇਸ ਤੋਂ ਪਹਿਲਾਂ ਜ਼ੋਨ ਇੰਚਾਰਜ ਦਵਿੰਦਰ ਸਿੰਘ ਜੀਓਜੁਲਾਈ, ਜਗਦੇਵ ਸਿੰਘ ਸਾਲੇਚੱਕ ਅਤੇ ਸ. ਹਕੂਮਤ ਸਿੰਘ ਛੋਹਣ ਨੇ ਵੀ ਸੰਬੋਧਨ ਕੀਤਾ | ਐਮ.ਪੀ. ਰੰਧਾਵਾ ਨੇ ਕਿਹਾ ਕਿ ਸਟੇਟ ਤੇ ਸਟੇਜ ਚਲਾਉਣ 'ਚ ਅੰਤਰ ਹੁੰਦਾ ਹੈ ਅਤੇ ਸੂਬੇ ਦੇ ਲੋਕਾਂ ਵਲੋਂ ਜੁਮਲਿਆਂ ਦੇ ਝਾਂਸੇ 'ਚ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਦਿੱਤਾ ਅਤੇ ਮੁੱਖ ਮੰਤਰੀ ਗੈਰਜਿੰਮੇਵਾਰਨਾ ਤਰੀਕੇ ਨਾਲ ਸਰਕਾਰ ਚਲਾਉਣ ਲਈ ਚੁਟਕਲਿਆਂ ਦਾ ਸਹਾਰਾ ਲੈਣ ਕਾਰਨ ਸੂਬਾ ਵਾਸੀਆਂ ਦਾ 'ਆਪ' ਤੋਂ ਮੋਹ ਭੰਗ ਹੋ ਚੁੱਕਾ ਹੈ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਦਵਿੰਦਰ ਸਿੰਘ ਲੱਡੂ ਜ਼ੋਨ ਇੰਚਾਰਜ, ਸਰਪੰਚ ਹਰਵੰਤ ਸਿੰਘ ਲੋਪਾ, ਗੁਰਨਾਮ ਸਿੰਘ ਬਰੀਲਾ, ਧੰਨਾ ਸਿੰਘ ਬੋਹੜਵਡਾਲਾ, ਗੁਰਦਿਆਲ ਸਿੰਘ ਲਾਡੀ ਦੋਸਤਪੁਰ, ਬਲਜਿੰਦਰ ਸਿੰਘ ਸਾਲੇਚੱਕ, ਤਰਸੇਮ ਲਾਲ ਸਾ. ਸਰਪੰਚ, ਸਾਬੀ ਮੱਲ੍ਹੀ, ਬਲਬੀਰ ਸਿੰਘ, ਸੂਬੇਦਾਰ ਦਲਬੀਰ ਸਿੰਘ, ਸੁੱਚਾ ਸਿੰਘ, ਮਨੋਹਰ ਮਸੀਹ, ਗੋਪੀ ਸ਼ਹੂਰ, ਮੇਜਰ ਸਿੰਘ ਸ਼ਹੂਰ, ਬਲਜੀਤ ਸਿੰਘ ਬਾਜਵਾ, ਨੱਥਾ ਸਿੰਘ, ਗੋਪੀ ਮੱਲ੍ਹੀ, ਬਲਦੇਵ ਰਾਮ ਪੰਚ, ਕੁਲਵੰਤ ਸਿੰਘ, ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਐੱਮ. ਕਾਲਜ ਦਾ ਖੇਡ ਮੇਲਾ ਸਮਾਪਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਤਰੱਕੀ ਦੀਆਂ ਲੀਹਾਂ 'ਤੇ - ਵਿਜੇ ਸੋਨੀ <br/>
Ad Position 24