29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਐੱਸ. ਐੱਸ. ਐੱਮ. ਕਾਲਜ ਦਾ ਖੇਡ ਮੇਲਾ ਸਮਾਪਤ

Ad Position 21
No active advertisement
ਅਜੀਤ ਡੈਸਕ 10-04-2026
ਦੀਨਾਨਗਰ, 9 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)-ਐੱਸ. ਐੱਸ. ਐੱਮ. ਕਾਲਜ ਦੀਨਾਨਗਰ ਦਾ 42ਵਾਂ ਸਾਲਾਨਾ ਖੇਡ ਮੇਲਾ ਪਿ੍ੰਸੀਪਲ ਡਾ. ਆਰ. ਕੇ. ਤੁਲੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਡਾ: ਪ੍ਰੋ: ਅਮਨਦੀਪ ਸਿੰਘ ਸਾਬਕਾ ਚੇਅਰਮੈਨ ਸਰੀਰਕ ਸਿੱਖਿਆ ਵਿਭਾਗ ਡਾਇਰੈਕਟਰ ਯੁਵਾ ਭਲਾਈ ਅਤੇ ਕੈਂਪਸ ਸਪੋਰਟਸ ਇੰਚਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਸਨ ਅਤੇ ਦਯਾਨੰਦ ਮੱਠ ਦੀਨਾਨਗਰ ਦੇ ਮੁਖੀ ਸਵਾਮੀ ਸਦਾਨੰਦ, ਸਕੱਤਰ ਭਾਰਤੇਂਦੂ ਓਹਰੀ, ਵਿਸ਼ਵਿੰਦੂ ਓਹਰੀ ਅਤੇ ਵੀ.ਪੀ. ਓਹਰੀ ਸ਼ਿਾਮਲ ਸਨ | ਖੇਡ ਮੇਲਾ ਮਹਿਮਾਨਾਂ ਵਲੋਂ ਹਵਾ ਵਿਚ ਗ਼ੁਬਾਰੇ ਛੱਡਣ ਨਾਲ ਸ਼ੁਰੂ ਹੋਇਆ | ਐੱਨ. ਸੀ. ਸੀ. ਇੰਚਾਰਜ ਪ੍ਰੋ: ਅਮਿਤ ਕੁਮਾਰ ਦੀ ਅਗਵਾਈ ਹੇਠ ਖਿਡਾਰੀਆਂ ਤੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ | ਸਵਾਮੀ ਸਦਾਨੰਦ ਨੇ ਖੇਡਾਂ ਵਿਚ ਹਿੱਸਾ ਲੈਣ ਦਾ ਆਸ਼ੀਰਵਾਦ ਦਿੱਤਾ | ਪਿ੍ੰਸੀਪਲ ਡਾ: ਆਰ. ਕੇ. ਤੁਲੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਖੇਡ ਗਤੀਵਿਧੀਆਂ ਅਤੇ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਮੁੱਖ ਮਹਿਮਾਨ ਡਾ: ਪ੍ਰੋ: ਅਮਨਦੀਪ ਸਿੰਘ ਨੇ ਕਾਲਜ ਦੇ ਖੇਡ ਵਿਭਾਗ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ | ਕੁੜੀਆਂ ਦੇ ਮੁਕਾਬਲੇ ਵਿਚ ਸਾਇੰਸ ਤੇ ਕਾਮਰਸ ਗਰੁੱਪ ਨੇ ਆਰਟਸ ਗਰੁੱਪ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ | 800 ਮੀਟਰ ਦੌੜ (ਮੁੰਡਿਆਂ) ਵਿਚ ਅਨਮੋਲ ਨੇ ਪਹਿਲਾ, ਰਾਜਨ ਨੇ ਦੂਜਾ ਤੇ ਵਰੁਣ ਨੇ ਤੀਜਾ, 100 ਮੀਟਰ ਦੌੜ 'ਚ ਹਰਸ਼ ਨੇ ਪਹਿਲਾ, ਰਾਜਨ ਨੇ ਦੂਜਾ ਤੇ ਜੋਹਾਨ ਨੇ ਤੀਜਾ, 200 ਮੀਟਰ ਦੌੜ (ਲੜਕੀਆਂ) ਵਿਚ ਦੀਕਸ਼ਾ ਨੇ ਪਹਿਲ, ਦਿਸ਼ਾ ਨੇ ਦੂਜੇ ਤੇ ਦੀਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ | ਅੰਤ ਵਿਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਸ਼ੁਭਕਿਰਨ, ਡਾ: ਸ਼ਸ਼ੀਕਾਂਤ, ਡਾ: ਹਰਿੰਦਰ ਕੌਰ, ਪ੍ਰੋ: ਮੋਨਿਕਾ, ਪ੍ਰੋ: ਕਮਲਜੀਤ ਕੌਰ, ਪ੍ਰੋ: ਸੁਸ਼ਮਾ, ਪ੍ਰੋ: ਸੁਬੀਰ, ਪ੍ਰੋ: ਰਜਨੀ, ਪ੍ਰੋ: ਰਜਤ, ਪ੍ਰੋ: ਸਾਜਨ, ਪ੍ਰੋ: ਰਮਣੀਕ, ਪ੍ਰੋ: ਦੀਪਿਕਾ, ਪ੍ਰੋ: ਨੀਲਮ, ਪ੍ਰੋ: ਹਰਸ਼ਿਤ ਭੱਲਾ, ਪ੍ਰੋ: ਕੋਮਲ ਤੇ ਪ੍ਰੋ: ਵੇਦਨਾ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਚੁਟਕਲਿਆਂ ਦੇ ਸਹਾਰੇ ਚੱਲ ਰਹੀ 'ਆਪ' ਸਰਕਾਰ ਤੋਂ ਲੋਕਾਂ ਦਾ ਹੋਇਆ ਮੋਹ ਭੰਗ-ਐਮ.ਪੀ. ਰੰਧਾਵਾ
Ad Position 24