ਹਰਚੋਵਾਲ, 9 ਅਪ੍ਰੈਲ (ਭਾਮ, ਢਿੱਲੋਂ)-ਓਲੰਪੀਅਨ ਰਮਨਦੀਪ ਸਿੰਘ ਬੱਲ ਦਾ ਅੱੈਸ.ਪੀ. ਬਟਾਲਾ (ਪੀ.ਬੀ.ਆਈ.) ਲੱਗਣ 'ਤੇ ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ 'ਸੰਕਲਪ' ਹਰਚੋਵਾਲ ਦੇ ਅਹੁਦੇਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਨੇ ਦੱਸਿਆ ਕਿ ਓਲੰਪੀਅਨ ਰਮਨਦੀਪ ਸਿੰਘ ਬੱਲ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਵਿਚ ਸਿਖਲਾਈ ਲੈ ਰਹੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦੇਣ ਲਈ ਸਮੇਂ-ਸਮੇਂ 'ਤੇ ਹਰਚੋਵਾਲ ਖੇਡ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਆ ਰਹੇ ਹਨ | ਸੰਕਲਪ ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਓਲੰਪੀਅਨ ਰਮਨਦੀਪ ਸਿੰਘ ਬੱਲ ਨੂੰ ਉੱਚ ਅਹੁਦੇ 'ਤੇ ਬਿਰਾਜਮਾਨ ਹੋਣ 'ਤੇ ਵਧਾਈ ਦਿੱਤੀ ਗਈ ਅਤੇ ਹਰਚੋਵਾਲ ਗਰਾਉਂਡ ਵਿਚ ਆਉਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ, ਬਲਜੀਤ ਸਿੰਘ ਬਾਜ ਰਿਆੜ, ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਪਿ੍ੰਸੀਪਲ ਕੈਪਟਨ ਸਿੰਘ, ਹਰਭੇਜ ਸਿੰਘ ਸਰਪੰਚ, ਗੁਰਮੀਤ ਸਿੰਘ ਸਾਬੀ ਘੁਮਾਣ, ਅੰਮਿ੍ਤਪਾਲ ਸਿੰਘ ਲਾਡੀ, ਏਐੱਸਆਈ ਰਵਿੰਦਰ ਸਿੰਘ,