29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰਦਾਸਪੁਰ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ

Ad Position 21
No active advertisement
ਅਜੀਤ ਡੈਸਕ 10-04-2026
ਗੁਰਦਾਸਪੁਰ, 9 ਅਪ੍ਰੈਲ (ਪੰਕਜ ਸ਼ਰਮਾ)-ਭਗਵੰਤ ਮਾਨ ਸਰਕਾਰ ਦੀ ਮਦਦ ਨਾਲ ਗੁਰਦਾਸਪੁਰ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-7 ਗੁਰਦਾਸਪੁਰ ਵਿਚ ਵਿਕਾਸ ਦੇ ਨਾਲ-ਨਾਲ ਹੁਣ ਆਮ ਜਨਤਾ ਦੀ ਜੇਬ ਦਾ ਖ਼ਿਆਲ ਰੱਖਦੇ ਹੋਏ ਇਕ ਸ਼ਾਨਦਾਰ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ | ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਰਾਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿਚ ਇਕ ਨਵਾਂ ਆਧੁਨਿਕ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਹੈ | ਜਿਸ ਦਾ ਮੁੱਖ ਉਦੇਸ਼ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਘੱਟ ਖ਼ਰਚੇ ਵਿਚ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ | ਉਨ੍ਹਾਂ ਇਸ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਵਿਚ ਸਸਤੀ ਬੁਕਿੰਗ ਸ਼ਾਮਿਲ ਹੈ, ਜਿੱਥੇ ਨਿੱਜੀ ਪੈਲੇਸ ਜਾਂ ਹਾਲ ਹਜ਼ਾਰਾਂ-ਲੱਖਾਂ ਰੁਪਏ ਵਸੂਲਦੇ ਹਨ, ਉੱਥੇ ਹੀ ਇਸ ਸਰਕਾਰੀ ਹਾਲ ਦਾ ਕਿਰਾਇਆ ਸਿਰਫ਼ 5100 ਰੁਪਏ ਰੱਖਿਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਗ਼ਰੀਬ ਵਰਗ ਨੂੰ ਵੱਡਾ ਲਾਭ ਮਿਲੇਗਾ | ਇਹ ਕਦਮ ਉਨ੍ਹਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗਾ, ਜੋ ਆਪਣੇ ਬੱਚਿਆਂ ਦੇ ਵਿਆਹ ਜਾਂ ਹੋਰ ਖ਼ੁਸ਼ੀ ਦੇ ਪ੍ਰੋਗਰਾਮ ਘੱਟ ਬਜਟ ਵਿਚ ਵਧੀਆ ਜਗ੍ਹਾ 'ਤੇ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦਾ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ | ਇਹ ਪ੍ਰੋਜੈਕਟ ਗੁਰਦਾਸਪੁਰ ਦੇ ਸਮਾਜਿਕ ਬੁਨਿਆਦੀ ਢਾਂਚੇ ਵਿਚ ਇਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ 'ਚ ਦਾਖ਼ਲ ਕਰਵਾਉਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਓਲੰਪੀਅਨ ਰਮਨਦੀਪ ਸਿੰਘ ਬੱਲ ਦਾ ਐੱਸ.ਪੀ. ਬਟਾਲਾ ਲੱਗਣ 'ਤੇ ਸੰਕਲਪ ਸੰਸਥਾ ਦੇ ਅਹੁਦੇਦਾਰਾਂ ਵਲੋਂ ਸਵਾਗਤ
Ad Position 24