ਪੱਸੀ ਕੰਢੀ, 9 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਦੇ ਲਈ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਦੇ ਤਹਿਤ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਅਧਿਆਪਕਾਂ ਵਲੋਂ ਕਾਰਜਕਾਰੀ ਪਿ੍ੰਸੀਪਲ ਸਰਜੀਵਨ ਕੁਮਾਰ ਦੀ ਅਗਵਾਈ ਹੇਠ ਬੱਚਿਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਦੇ 'ਚ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਵਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਹਾਦਰ ਜਗਦੀਸ਼ ਸਿੰਘ ਡੀ.ਪੀ.ਈ ਨੇ ਕਿਹਾ ਕਿ ਅਧਿਆਪਕਾਂ ਵਲੋਂ ਜਿੱਥੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮਿਡ ਡੇਅ ਮੀਲ, ਸਮਾਰਟ ਕਲਾਸ ਰੂਮ,ਵਜ਼ੀਫ਼ੇ, ਵਿੱਦਿਅਕ ਟੂਰ, ਐਨ ਐਸ ਐਸ, ਬਿਜ਼ਨੈਸ ਬਲਾਸਟਰ, ਫਰੀ ਕਿਤਾਬਾਂ, ਵਰਦੀਆਂ ਆਦਿ ਵਾਰੇ ਜਾਣਕਾਰੀ ਦਿੱਤੀ ਉੱਥੇ ਹੀ ਮਨਹੋਤਾ ਸਕੂਲ 'ਚ ਚੱਲ ਰਹੀਆਂ ਗਤੀਵਿਧੀਆਂ, ਬੱਚਿਆਂ ਦੀ ਪੜ੍ਹਾਈ, ਖੇਡਾਂ ਬਾਰੇ ਵੀ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸਕੂਲ 'ਚ ਦਿੱਤੀਆਂ ਜਾ ਰਹੀ ਸਹੂਲਤ ਦੇ ਮੱਦੇਨਜ਼ਰ ਕਈ ਬੱਚਿਆਂ ਵੱਲੋਂ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਖੇ ਦਾਖਲ ਵੀ ਹੋ ਰਹੇ ਹਨ | ਇਸ ਮੌਕੇ ਸੰਜੀਵ ਕੁਮਾਰ, ਸੰਜੀਵ ਭਾਟੀਆ, ਸੁਭਾਸ਼ ਕੁਮਾਰ, ਰਣਬੀਰ ਸਿੰਘ ਮੌਜੂਦ ਸਨ |