28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵਿਧਾਇਕ ਘੁੰਮਣ ਵਲੋਂ ਪਿੰਡ ਲੰਮੀਨ ’ਚ ਖੇਡ ਪਾਰਕ ਦਾ ਉਦਘਾਟਨ

ਦਸੂਹਾ, 28 ਸਤੰਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਲੰਮੀਣ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਪਾਰਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਖੇਡ ਪਾਰਕ ਵਿਚ ਫੁੱਟਬਾਲ, ਵਾਲੀਬਾਲ ਦੀ ਗਰਾਊਂਡ ਤੋਂ ਇਲਾਵਾ ਓਪਨ ਜਿੰਮ, ਝੂਲਿਆਂ ਦਾ ਪ੍ਰਬੰਧ ਹੈ।

Ad Position 21
No active advertisement
ਅਜੀਤ ਡੈਸਕ 29-09-2026
ਦਸੂਹਾ, 28 ਸਤੰਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਲੰਮੀਣ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਪਾਰਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਖੇਡ ਪਾਰਕ ਵਿਚ ਫੁੱਟਬਾਲ, ਵਾਲੀਬਾਲ ਦੀ ਗਰਾਊਂਡ ਤੋਂ ਇਲਾਵਾ ਓਪਨ ਜਿੰਮ, ਝੂਲਿਆਂ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਸੂਹਾ ’ਚ ਇਹ 25ਵਾਂ ਖੇਡ ਸਟੇਡੀਅਮ ਬਣਾਇਆ ਗਿਆ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਨਾਲ ਜੁੜਨ ਲਈ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਪਾਰਕਾਂ ਵਿਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਤੇ ਔਰਤਾਂ ਵੀ ਕਸਰਤ ਕਰਨਗੀਆਂ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੋਧ ਰਾਜ, ਲੰਬੜਦਾਰ ਭੁਲਾ ਰਾਮ ਤੇਜੀ, ਗੁਰਮੇਲ ਗੋਰਾ ਪ੍ਰਧਾਨ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਗੌਰਵ ਪਠਾਨੀਆ, ਰਮਨ ਕੁਮਾਰ, ਕਮਲ ਮਾਲਵਾ ਪ੍ਰਧਾਨ, ਕੇ. ਪੀ. ਸੰਧੂ ਚੇਅਰਮੈਨ, ਗੁਰਵਿੰਦਰ ਸਿੰਘ ਸੁੱਚਾ, ਐਡਵੋਕੇਟ ਸੁਮਨਦੀਪ, ਪ੍ਰਿੰਸ ਦੇਵੀਦਾਸ, ਪਰਮਜੀਤ ਸਿੰਘ ਗੋਗੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਨੇਟਰ ਸੰਦੀਪ ਸਿੰਘ ਸੀਕਰੀ ਦਾ ਖ਼ਾਲਸਾ ਕਾਲਜ ’ਚ ਸਨਮਾਨ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੰਗਰੂਰ ’ਚ ਪ੍ਰਦਰਸ਼ਨ ਪਹਿਲੀ ਨੂੰ
Ad Position 24