28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੈਨੇਟਰ ਸੰਦੀਪ ਸਿੰਘ ਸੀਕਰੀ ਦਾ ਖ਼ਾਲਸਾ ਕਾਲਜ ’ਚ ਸਨਮਾਨ

ਮਾਹਿਲਪੁਰ, 28 ਸਤੰਬਰ (ਰਜਿੰਦਰ ਸਿੰਘ)-ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ’ਚ ਗਰੈਜੂਏਟ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਿਲ ਕਰਨ ਵਾਲੇ ਸੰਦੀਪ ਸਿੰਘ ਸੀਕਰੀ ਦਾ ਖ਼ਾਲਸਾ ਕਾਲਜ ਮਾਹਿਲਪੁਰ ਪੁੱਜਣ ’ਤੇ ਕਾਲਜ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋ.

Ad Position 21
No active advertisement
ਅਜੀਤ ਡੈਸਕ 29-09-2026
ਮਾਹਿਲਪੁਰ, 28 ਸਤੰਬਰ (ਰਜਿੰਦਰ ਸਿੰਘ)-ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ’ਚ ਗਰੈਜੂਏਟ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਿਲ ਕਰਨ ਵਾਲੇ ਸੰਦੀਪ ਸਿੰਘ ਸੀਕਰੀ ਦਾ ਖ਼ਾਲਸਾ ਕਾਲਜ ਮਾਹਿਲਪੁਰ ਪੁੱਜਣ ’ਤੇ ਕਾਲਜ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਕਾਲਜ ਦੇ ਕਾਰਜਕਾਰੀ ਪ੍ਰਿੰ. ਪ੍ਰੋ ਅਰਾਧਨਾ ਦੁੱਗਲ, ਬੀ. ਐੱਡ ਕਾਲਜ ਦੇ ਪ੍ਰਿੰ. ਡਾ. ਰੋਹਤਾਂਸ਼ ਤੇ ਸਮੂਹ ਸਟਾਫ਼ ਵਲੋਂ ਸੰਦੀਪ ਸਿੰਘ ਸੀਕਰੀ ਨੂੰ ਇਸ ਜਿੱਤ ’ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਾਡੀ ਵਿਚ ਪੰਜਾਬ ਦੇ ਵਿਦਿਆਰਥੀਆਂ, ਉਚੇਰੀ ਸਿੱਖਿਅਕ ਸੰਸਥਾਵਾਂ ਅਤੇ ਪੰਜਾਬੀਅਤ ਦੀ ਆਵਾਜ਼ ਉਠਾਉਣ ਦੀ ਲੋੜ ਹੈ ਅਤੇ ਸੰਦੀਪ ਸਿੰਘ ਸੀਕਰੀ ਇਕ ਸੈਨੇਟਰ ਵਜੋਂ ਲੋਕ ਪੱਖੀ ਸੋਚ ਵਾਲੇ ਮੁੱਦਿਆਂ ਨੂੰ ਉਠਾਉਂਦੇ ਆ ਰਹੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰ. ਅਰਾਧਨਾ ਦੁੱਗਲ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਸੈਨੇਟਰ ਸੰਦੀਪ ਸਿੰਘ ਨੇ ਸਮੂਹ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਲਕੀਤ ਸਿੰਘ ਪ੍ਰਧਾਨ ਐੱਸ. ਓ. ਆਈ., ਰਵਿੰਦਰ ਸਿੰਘ ਠੰਡਲ, ਪ੍ਰੋ. ਡਾ. ਰਾਜ ਕੁਮਾਰ, ਡਾ. ਜੇ. ਬੀ. ਸੇਖੋਂ, ਬਿਕਰਮ ਚੰਦੇਲ, ਜਗਦੀਪ ਸਿੰਘ ਸਾਬਕਾ ਕੌਂਸਲਰ, ਅਨਿਲ ਜੰਡੋਲੀ, ਗਗਨਦੀਪ ਸਿੰਘ ਜਿਆਣ, ਮਨਦੀਪ ਸਿੰਘ ਸੈਦਪੁਰ, ਦਮਨ ਸਿੰਘ, ਪਿ੍ਰੰਸ ਸਿੰਘ, ਕੀਰਤੀ ਜਸਵਾਲ, ਗਗਨਜੀਤ ਕੌਰ, ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਦੀ ਜ਼ਮੀਨ ’ਤੇ ਮਾਈਨਿੰਗ ਨੂੰ ਲੈ ਕੇ ਚੱਬੇਵਾਲ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ-ਸਰਪੰਚ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਲੰਮੀਨ ’ਚ ਖੇਡ ਪਾਰਕ ਦਾ ਉਦਘਾਟਨ
Ad Position 24