29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲਗਾਤਾਰ ਤਿੰਨ ਚਾਰ ਦਿਨਾਂ ਤੋਂ ਪੈ ਰਹੇ ਮੀਂਹ ਤੇ ਤੇਜ਼ ਹਵਾ ਕਾਰਨ ਕਣਕ ਦੀ ਫ਼ਸਲ ਖੇਤਾਂ 'ਚ ਵਿਛੀ, ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 10-04-2026
ਤਾਰਾਗੜ੍ਹ, 9 ਅਪ੍ਰੈਲ (ਸੋਹਨ ਲਾਲ)- ਲਗਾਤਾਰ ਤਿੰਨ ਚਾਰ ਦਿਨਾਂ ਤੋਂ ਮੀਂਹ ਪੈਣ ਕਾਰਨ ਤਾਰਾਗੜ੍ਹ ਇਲਾਕੇ 'ਚ ਕਿਸਾਨਾਂ ਦੀ ਕਣਕ ਦੀ ਫਸਲ ਖੇਤਾਂ ਵਿਚ ਵਿਛੀ ਹੋਣ ਕਾਰਨ ਕਿਸਾਨ ਕਾਫ਼ੀ ਚਿੰਤਤ ਹਨ | ਦੱਸ ਦੇਈਏ ਕਿ ਤਾਰਾਗੜ੍ਹ ਇਲਾਕੇ ਵਿਚ ਕਿਸਾਨ ਜ਼ਿਆਦਾਤਰ ਕਣਕ ਦੀ ਫਸਲ ਉਗਾਉਂਦੇ ਹਨ ਪਰ ਲਗਾਤਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੌਸਮ ਦੀ ਖਰਾਬੀ ਕਾਰਨ ਮੀਂਹ ਤੇ ਹਨੇਰੀ ਝੱਖੜ ਕਾਰਨ ਕਣਕ ਦੀ ਫ਼ਸਲ ਖੇਤਾਂ ਵਿਚ ਲੰਮੇ ਪੈ ਜਾਣ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦਾ ਖਦਸ਼ਾ ਹੈ | ਕਸਬਾ ਤਾਰਾਗੜ੍ਹ, ਬੇਗੋਵਾਲ ਦੇ ਕਿਸਾਨ ਅਮਰੀਕ ਸਿੰਘ, ਜਗਦੀਸ਼ ਰਾਜ ਫੌਜੀ, ਬਾਲ ਕ੍ਰਿਸ਼ਨ, ਦਲੀਪ ਸਿੰਘ, ਗੁਰਸੇਵਕ ਸਿੰਘ, ਤਰਲੋਕ ਸਿੰਘ ਤੇ ਅਮਰ ਸਿੰਘ ਰਾਜੂ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਰੁਕ ਰੁਕ ਕੇ ਪੈਂਦੇ ਮੀਂਹ ਅਤੇ ਤੇਜ਼ ਹਵਾ ਨਾਲ ਉਨ੍ਹਾਂ ਦੀ ਪੱਕ ਰਹੀ ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ ਜਿਸ ਕਾਰਨ ਜਿੱਥੇ ਕਣਕ ਦਾ ਝਾੜ ਘੱਟ ਨਿਕਲੇਗਾ ਉੱਥੇ ਕੰਬਾਈਨਾਂ ਨਾਲ ਕਣਕ ਦੀ ਫਸਲ ਦੀ ਕੱਟਾਈ ਕਰਨੀ ਵੀ ਔਖੀ ਹੋਵੇਗੀ | ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਕਾਰਨ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ | ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਹਨੇਰੀ ਆਈ ਤਾਂ ਉਨ੍ਹਾਂ ਵਲੋਂ ਜ਼ਿਆਦਾ ਖਰਚ ਕਰਕੇ ਬਿਜਾਈ ਕੀਤੀ ਕਣਕ ਦੀ ਫਸਲ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਇਲਾਕੇ ਦੇ ਕਿਸਾਨ ਕਾਫ਼ੀ ਚਿੰਤਾ ਵਿਚ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀਆਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ 463ਵਾਂ ਪ੍ਰਕਾਸ਼ ਦਿਵਸ ਮਨਾਇਆ
Ad Position 24