29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੰਗਠਨ ਨੂੰ ਮਜ਼ਬੂਤ ਕਰਨ ਲਈ ਭਾਜਪਾ ਨੇ ਕੱਸੀ ਕਮਰ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਵਲੋਂ ਵਿਧਾਨ ਸਭਾ ਅਤੇ ਮੰਡਲ ਪ੍ਰਧਾਨਾਂ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 10-04-2026
ਪਠਾਨਕੋਟ, 9 ਅਪ੍ਰੈਲ (ਸੰਧੂ)-ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਅਤੇ ਪਾਰਟੀ ਦੇ ਸੰਗਠਨਾਤਮਿਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਵਲੋਂ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਪ੍ਰਦੇਸ਼ ਅਤੇ ਪਾਰਟੀ ਦੇ ਉੱਚ ਆਗੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਜ਼ਿਲ੍ਹੇ ਦੀਆਂ ਤਿੰਨਾਂ ਵਿਧਾਨ ਸਭਾਵਾਂ ਅਤੇ ਉਨ੍ਹਾਂ ਅਧੀਨ ਮੰਡਲਾਂ ਲਈ ਪ੍ਰਧਾਨਾਂ/ਪ੍ਰਭਾਰੀਆਂ ਦਾ ਅਧਿਕਾਰਿਕ ਐਲਾਨ ਕੀਤਾ ਹੈ | ਵਿਧਾਨ ਸਭਾ ਪ੍ਰਧਾਨਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਸੁਜਾਨਪੁਰ ਵਿਧਾਨ ਸਭਾ ਲਈ ਗਜਿੰਦਰ ਸਿੰਘ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ, ਭੋਆ ਵਿਧਾਨ ਸਭਾ ਦੀ ਜ਼ਿੰਮੇਵਾਰੀ ਵਿਨੋਦ ਧੀਮਾਨ ਨੂੰ ਸੌਂਪੀ ਗਈ, ਪਠਾਨਕੋਟ ਵਿਧਾਨ ਸਭਾ ਲਈ ਰਾਜ ਕੁਮਾਰ ਗੁਪਤਾ ਨੂੰ ਇੰਚਾਰਜ ਬਣਾਇਆ ਗਿਆ | ਇਸੇ ਤਰ੍ਹਾਂ ਸੁਜਾਨਪੁਰ ਮੰਡਲ ਵਿਸ਼ਾਲ ਮਹਾਜਨ, ਧਾਰ ਮੰਡਲ ਰਿਸ਼ੀ ਪਠਾਨੀਆ, ਮਾਮੂਨ ਮੰਡਲ ਰਾਜਵਿੰਦਰ ਕੁਮਾਰ, ਮਾਧੋਪੁਰ ਮੰਡਲ ਸਵਰਣ ਬੰਤਾ, ਭੋਆ ਮੰਡਲ ਗਣੇਸ਼ਵਰ ਬਾਬਾ, ਤਾਰਾਗੜ੍ਹ ਮੰਡਲ ਰਾਹੁਲ ਸੈਣੀ, ਨਰੋਟ ਜਮਾਲ ਸਿੰਘ ਮੰਡਲ ਕੁੰਵਰ ਪਾਲ, ਘਰੋਟਾ ਮੰਡਲ ਨਰਿੰਦਰ ਪੰਮੀ, ਸਰਨਾ ਮੰਡਲ ਨੀਲਮ ਹੰਸ, ਪਠਾਨਕੋਟ ਉੱਤਰੀ ਮੰਡਲ ਅਸ਼ੋਕ ਚੋਪੜਾ, ਪਠਾਨਕੋਟ ਦੱਖਣੀ ਮੰਡਲ ਸ਼ਮਸ਼ੇਰ ਠਾਕੁਰ, ਪਠਾਨਕੋਟ ਦਿਹਾਤੀ ਮੰਡਲ ਬਿੰਦਾ ਸੈਣੀ ਨੂੰ ਬਣਾਇਆ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਸਾਰੇ ਨਵ-ਨਿਯੁਕਤ ਪ੍ਰਧਾਨਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਵਲੋਂ 12 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ <br/> ਅਗਲੀ ਖ਼ਬਰ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀਆਂ ਤਿਆਰੀਆਂ ਸ਼ੁਰੂ
Ad Position 24