31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼ਹੀਦੀ ਪਾਰਕ 'ਚ ਮੁਹੱਲਾ ਕਲੀਨਿਕ ਬਣਾਉਣ ਦੇ ਵਿਰੋਧ 'ਚ ਜਥੇਬੰਦੀਆਂ ਦਾ ਇਕੱਠ ਹੋਇਆ

Ad Position 21
No active advertisement
ਅਜੀਤ ਡੈਸਕ 12-04-2026
ਬਟਾਲਾ, 11 ਅਪ੍ਰੈਲ (ਹਰਦੇਵ ਸਿੰਘ ਸੰਧੂ)- ਵਿਰਾਸਤੀ ਪਾਰਕ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਵਿਚ ਮੁਹੱਲਾ ਕਲੀਨਿਕ ਉਸਾਰਨ ਦੇ ਵਿਰੋਧ ਵਿਚ ਸ਼ਹਿਰ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਵੱਡਾ ਇਕੱਠ ਹੋਇਆ | ਇਸ ਦੌਰਾਨ ਬੁਲਾਰਿਆਂ ਵਲੋਂ ਪਾਰਕ ਅੰਦਰ ਬਣਾਏ ਜਾ ਰਹੇ ਮੁਹੱਲਾ ਕਲੀਨਿਕ ਨੂੰ ਲੈ ਕੇ ਪਾਰਕ ਨਾਲ ਕੀਤੀ ਛੇੜਛਾੜ ਨੂੰ ਅਤਿ ਮੰਦਭਾਗਾ ਦੱਸਿਆ | ਉਨ੍ਹਾਂ ਕਿਹਾ ਕਿ ਅਸੀ ਮੁਹੱਲਾ ਕਲੀਨਿਕ ਬਣਾਉਣ ਦਾ ਵਿਰੋਧ ਨਹੀਂ ਕਰ ਰਹੇ, ਬਲਕਿ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਦੀ ਦਿੱਖ ਨੂੰ ਢਾਹ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ | ਇਸ ਮੌਕੇ ਸੰਘਰਸ਼ ਕਮੇਟੀ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 16 ਅਪ੍ਰੈਲ ਨੂੰ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਬਟਾਲਾ ਆਮਦ ਮੌਕੇ ਕਮੇਟੀ ਵਲੋਂ ਉਨ੍ਹਾਂ ਨੂੰ ਇਸ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ | ਵੱਖ-ਵੱਖ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਨੂੰ ਅਪੀਲ ਕੀਤੀ ਕਿ ਇਹ ਮੁਹੱਲਾ ਕਲੀਨਿਕ ਕਿਸੇ ਹੋਰ ਜਗ੍ਹਾ 'ਤੇ ਬਣਾਉਣ | ਇਸ ਮੌਕੇ ਗੁਰਦਰਸ਼ਨ ਸਿੰਘ ਖਾਲਸਾ, ਮਾ. ਪ੍ਰਵੀਨ ਸਿੰਘ, ਗੁਰਵਿੰਦਰ ਸਿੰਘ ਸ਼ਾਮਪੁਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਨਾਮ ਸਿੰਘ ਜੱਸਲ ਮੈਂਬਰ ਸ਼ੋ੍ਰਮਣੀ ਕਮੇਟੀ, ਅਮਰੀਕ ਸਿੰਘ ਸ਼ਾਹਪੁਰ, ਨਰੇਸ਼ ਮਹਾਜਨ ਹਲਕਾ ਇੰਚਾਰਜ, ਗਿਆਨੀ ਹਰਬੰਸ ਸਿੰਘ ਹੰਸਪਾਲ, ਵਕੀਲ ਸੁਖਬੀਰ ਸਿੰਘ ਪੰਨਵਾਂ, ਸਵਿੰਦਰ ਸਿੰਘ ਵਿੰਝਵਾਂ ਡਾਇਰੈਕਟਰ ਮਿਲਕ ਪਲਾਂਟ ਗੁਰਦਾਸਪੁਰ, ਪਰਮਜੀਤ ਸਿੰਘ ਵਿੰਝਵਾਂ, ਬਲਵਿੰਦਰ ਸਿੰਘ ਜੌੜਾ ਸਿੰਘਾ, ਮਨਜੀਤ ਸਿੰਘ ਹੰਸਪਾਲ, ਜੁਗਰਾਜ ਸਿੰਘ ਲਾਲੇਨੰਗਲ, ਜਸਕਰਨ ਸਿੰਘ ਕਾਹਲੋਂ ਯੂਥ ਕਾਂਗਰਸੀ ਆਗੂ, ਵਕੀਲ ਹਰਦਿੱਤ ਸਿੰਘ ਮਾਂਗਟ, ਵਕੀਲ ਪ੍ਰਵੇਜ ਇੰਦਰ ਸਿੰਘ ਪਰਮਾਰ, ਸਤਿੰਦਰ ਸਿੰਘ ਚਾਹਲ, ਪਰਮਸੁਨੀਲ ਕੌਰ ਮੱਤੇਵਾਲ, ਜਗਜੀਤ ਸਿੰਘ ਮਸਾਣੀਆਂ, ਗੁਰਮੁੱਖ ਸਿੰਘ, ਹਰਬਖ਼ਸ ਸਿੰਘ, ਗੁਰਮੀਤ ਸਿੰਘ ਮਠਾਰੂ, ਰਜਿੰਦਰ ਸਿੰਘ ਮਠਾਰੂ, ਭੁਪਿੰਦਰ ਸਿੰਘ ਪਿੰਕਾ, ਭੁਪਿੰਦਰ ਸਿੰਘ ਬਾਜਵਾ, ਰਣਬੀਰ ਸਿੰਘ ਵਿਰਕ, ਗੁਰਨਾਮ ਸਿੰਘ, ਨਿਸ਼ਾਨ ਸਿੰਘ ਸਤਿਕਾਰ ਕਮੇਟੀ, ਸਤਨਾਮ ਸਿੰਘ, ਗੁੱਡੂ ਸੇਠ ਕਾਂਗਰਸੀ ਆਗੂ, ਜਸਵਿੰਦਰ ਸਿੰਘ ਦਲ ਖਾਲਸਾ, ਗੁਰਪ੍ਰੀਤ ਸਿੰਘ ਕੁਹਾਲੀ, ਰਣਬੀਰ ਸਿੰਘ ਟਰੇਡ ਯੂਨੀਅਨ, ਦਵਿੰਦਰ ਸਿੰਘ ਬਾਜਵਾ ਮੈਨੇਜਰ, ਹਰਪ੍ਰੀਤ ਸਿੰਘ ਜੌੜਾ ਸਿੰਘਾ, ਕਾਮਰੇਡ ਹੰਸਾ ਸਿੰਘ, ਮਲਕੀਤ ਸਿੰਘ ਸੇਖਵਾਂ, ਮੇਜਰ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਸਿੰਘ ਕੋਟ ਮਜਲਸ, ਦੇਸਾ ਸਿੱਘ ਭੁੱਲਰ, ਕਰਮ ਸਿੰਘ ਭੱਟੀ, ਸੁਖਵਿੰਦਰ ਸਿੰਘ ਪਾਰਸ ਐਸ.ਸੀ. ਪ੍ਰਧਾਨ, ਵਿਜੇ ਸੋਨੀ ਵਪਾਰ ਸੈੱਲ ਪ੍ਰਧਾਨ ਪੰਜਾਬ, ਪ੍ਰਭਜੋਤ ਸਿੰਘ ਖਾਲਸਾ, ਭਾਈ ਬਾਜ ਸਿੰਘ, ਬਾਬਾ ਗੁਰਬਖ਼ਸ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਫੌਜੀ, ਹਰਭਜਨ ਸਿੰਘ, ਜਗਤਾਰ ਸਿੰਘ, ਯੁੱਧਵੀਰ ਸਿੰਘ ਮਾਲਟੂ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ, ਕੁਲਵਿੰਦਜੀਤ ਸਿੰਘ ਅਠਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਪੁਲਿਸ ਵਲੋਂ ਸਾਢੇ 6 ਕਿਲੋ ਹੈਰੋਇਨ ਬਰਾਮਦ, 2 ਕਾਬੂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਪੁਲ ਪੁਖ਼ਤਾ ਸਾਹਿਬ ਵਿਖੇ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ਵਿਸਾਖੀ ਦਾ ਪਾਵਨ ਦਿਹਾੜਾ
Ad Position 24