04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਾਜਪਾਲ ਸਿੰਘ ਨੇ ਐਨ.ਡੀ.ਏ. ਕੋਰਸ 'ਚ ਆਲ ਇੰਡੀਆ ਪੱਧਰ 'ਤੇ 85ਵਾਂ ਰੈਂਕ ਪ੍ਰਾਪਤ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਸ੍ਰੀ ਹਰਿਗੋਬਿੰਦਪੁਰ, 11 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਗਾਲੋਵਾਲ ਦੇ ਜੰਮਪਲ ਅੰਮਿ੍ਤਧਾਰੀ ਨੌਜਵਾਨ ਰਾਜਪਾਲ ਸਿੰਘ ਪੁੱਤਰ ਸਤਨਾਮ ਸਿੰਘ ਅਧਿਆਪਕ ਵਲੋਂ ਬੀਤੇ ਦਿਨੀਂ ਨੈਸ਼ਨਲ ਡਿਫ਼ੈਂਸ ਅਕੈਡਮੀ (ਐਨ.ਡੀ.ਏ.) ਕੋਰਸ ਲਈ ਅੰਤਿਮ ਮੈਰਿਟ ਸੂਚੀ 'ਚ ਆਲ ਇੰਡੀਆ ਪੱਧਰ 'ਤੇ 85ਵਾਂ ਰੈਂਕ ਪ੍ਰਾਪਤ ਕਰ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਰਾਜਪਾਲ ਸਿੰਘ ਜੋ ਕਿ ਜੂਨ 2026 ਵਿਚ ਸ਼ੁਰੂ ਹੋਣ ਵਾਲੇ ਵੱਕਾਰੀ ਕੋਰਸ ਲਈ ਚੁਣੇ ਜਾਣ ਉਪਰੰਤ ਜਦੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਮੁਹਾਲੀ ਤੋਂ ਆਪਣੇ ਨਗਰ ਗਾਲੋਵਾਲ ਪੁੱਜੇ ਤਾਂ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ | ਇਸ ਸਮੇਂ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ, ਭੈਣਾਂ ਵਲੋਂ ਰਾਜਪਾਲ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ | ਰਾਜਪਾਲ ਸਿੰਘ ਦੇ ਪਿਤਾ ਅਧਿਆਪਕ ਸਤਨਾਮ ਸਿੰਘ ਨੇ ਕਿਹਾ ਕਿ ਰਾਜਪਾਲ ਸਿੰਘ ਵਲੋਂ 10ਵੀਂ ਜਮਾਤ ਤੱਕ ਦੀ ਪੜ੍ਹਾਈ ਸ੍ਰੀ ਹਰਿਗੋਬਿੰਦਪੁਰ ਦੇ ਹੋਲੀ ਫ਼ੈਮਲੀ ਸਕੂਲ ਤੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਕੀਤੀ ਸੀ | ਉਪਰੰਤ ਰਾਜਪਾਲ ਸਿੰਘ ਦੀ ਚੋਣ ਪੰਜਾਬ ਸਰਕਾਰ ਵਲੋਂ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਮੁਹਾਲੀ ਵਿਖੇ ਹੋਈ ਜਿੱਥੇ ਸੰਸਥਾ ਵਲੋਂ ਐਨ.ਡੀ.ਏ./ਡਿਫੈਂਸ ਸਰਵਿਸ਼ਜ ਦੇ ਦਾਖ਼ਲੇ ਲਈ ਲਿਖਤੀ ਤੇ ਸਰੀਰਕ ਟੈਸਟ ਦੀ ਤਿਆਰੀ ਕਰਵਾਉਣ ਤੋਂ ਇਲਾਵਾ ਉੱਚ ਪੱਧਰ ਦੇ ਇਕ ਮੋਹਾਲੀ ਦੇ ਸਕੂਲ ਦੀ ਪੜ੍ਹਾਈ ਕਰਵਾਈ ਗਈ | ਇਸ ਮੌਕੇ ਰਾਜਪਾਲ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਦਲਬੀਰ ਸਿੰਘ, ਹਰਭਜਨ ਸਿੰਘ, ਮੰਗਤ ਸਿੰਘ, ਰਣਧੀਰ ਸਿੰਘ ਪਨੂੰ, ਵਰਿੰਦਰ ਸਿੰਘ ਗਾਲੋਵਾਲ, ਜੋਗਿੰਦਰ ਸਿੰਘ ਕਾਹਲੋਂ, ਲਖਬੀਰ ਸਿੰਘ, ਗੁਲਜ਼ਾਰ ਸਿੰਘ, ਅਨੋਖ ਸਿੰਘ, ਦਲਬੀਰ ਸਿੰਘ, ਗੁਰਨਾਮ ਸਿੰਘ ਸੰਘਰ, ਨਰਿੰਦਰ ਸਿੰਘ, ਜਗਜੀਤ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ, ਮੰਨਾ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਡਾ. ਰਛਪਾਲ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ |


ਰਾਜਪਾਲ ਸਿੰਘ ਦਾ ਗਾਲੋਵਾਲ ਪੁੱਜਣ 'ਤੇ ਸਵਾਗਤ ਕਰਨ ਸਮੇਂ ਸਥਾਨਕ ਵਾਸੀ | ਤਸਵੀਰ : ਕੰਵਲਜੀਤ ਸਿੰਘ ਚੀਮਾ


Ad Position 22
No active advertisement
ਪਿਛਲੀ ਖ਼ਬਰ ਥਾਣਾ ਬਹਿਰਾਮ ਦੇ ਐਸ. ਐਚ. ਓ. ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਪੰਥਕ ਅਕਾਲੀ ਲਹਿਰ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਅਹਿਮ ਫ਼ੈਸਲੇ ਹੋਏੇ- ਸਹਾਏਪੁਰ
Ad Position 24