ਕੋਟਲੀ ਸੂਰਤ ਮੱਲ੍ਹੀ, 11 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ 'ਚ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਬੋਰਡ ਦੀ ਮੈਰਿਟ ਸੂਚੀ ਵਿਚ 16ਵਾਂ ਸਥਾਨ ਹਾਸਲ ਕਰ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ, ਜਦੋਂ ਕਿ ਬਾਕੀ ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰ ਕੇ ਪਾਸ ਹੋਏ ਹਨ | ਪਿ੍ੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਟੇਟ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਉਥੇ ਸਕੂਲ ਦੇ ਜ਼ਿਆਦਾਤਰ ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਕੁਲਜੀਤ ਕੌਰ ਨੇ 97 ਫ਼ੀਸਦੀ, ਹਰਮਨਪ੍ਰੀਤ ਕੌਰ ਨੇ 96.6 ਫ਼ੀਸਦੀ, ਨਵਨੀਤ ਕੌਰ ਨੇ 96.33 ਫ਼ੀਸਦੀ, ਮਨਦੀਪ ਕੌਰ ਨੇ 96.1 ਫ਼ੀਸਦੀ, ਹਰਸਾਹਿਬਜੋਤ ਸਿੰਘ ਨੇ 94.33 ਫੀਸਦੀ, ਦਮਨਦੀਪ ਕੌਰ ਨੇ 94.10 ਫ਼ੀਸਦੀ, ਅਮਾਨਤਦੀਪ ਕੌਰ ਨੇ 94 ਫ਼ੀਸਦੀ, ਸਾਹਿਲਪ੍ਰੀਤ ਸਿੰਘ ਨੇ 93.83 ਫ਼ੀਸਦੀ, ਹਰਸਪ੍ਰੀਤ ਸਿੰਘ ਨੇ 93.80 ਫ਼ੀਸਦੀ ਤੇ ਗੁੁਰਜੋਗ ਸਿੰਘ ਨੇ 93.66 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਐੱਮ.ਡੀ. ਅਜੇਪਾਲ ਸਿੰਘ, ਐੱਮ.ਡੀ. ਕਰਨਪਾਲ ਸਿੰਘ, ਅਮਰਜੀਤ ਕੌਰ, ਪਿ੍ੰਸੀਪਲ ਦਵਿੰਦਰ ਸਿੰਘ, ਰਜਵੰਤ ਕੌਰ, ਜਗਜੀਤ ਕੌਰ, ਸੰਦੀਪ ਕੌਰ, ਨਿਤਿਸ਼ ਸਰਮਾ, ਹਰਪ੍ਰੀਤ ਕੌਰ, ਸਿਮਰਨਪ੍ਰੀਤ ਸਮੇਤ ਸਟਾਫ਼ ਨੇ ਅੱਵਲ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |