06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਨੌਜਵਾਨ ਦੀ ਮੌਤ ਦੇ ਮਾਮਲੇ 'ਚ ਦੋਸਤ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 16-04-2026
ਦੀਨਾਨਗਰ, 15 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਪੁਲਿਸ ਨੇ ਪਿੰਡ ਗਾਦੜੀਆਂ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਉਸ ਦੇ ਦੋਸਤ ਉੱਪਰ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ (23) ਪੁੱਤਰ ਰਮੇਸ਼ ਸਿੰਘ ਵਾਸੀ ਪਿੰਡ ਗਾਦੜੀਆਂ ਵਜੋਂ ਹੋਈ ਹੈ | ਜਦੋਂਕਿ ਪੁਲਿਸ ਵਲੋਂ ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਉਸ ਦਾ ਦੋਸਤ ਅਭਿਜੀਤ ਉਰਫ ਅਭੀ ਪੁੱਤਰ ਪਰਮਜੀਤ ਨੇੜਲੇ ਪਿੰਡ ਕੌਂਟਾ ਦਾ ਰਹਿਣ ਵਾਲਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਨੌਜਵਾਨ ਜਸਪ੍ਰੀਤ ਦੇ ਪਿਤਾ ਰਮੇਸ਼ ਸਿੰਘ ਨੇ ਦੱਸਿਆ ਹੈ ਕਿ 11 ਅਪ੍ਰੈਲ ਦੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਸ ਦਾ ਬੇਟਾ ਜਸਪ੍ਰੀਤ ਸਿੰਘ ਆਪਣੇ ਦੋਸਤ ਅਭਿਜੀਤ ਉਰਫ ਅਭੀ ਦੇ ਨਾਲ ਘਰੋਂ ਗਿਆ ਸੀ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ | ਉਸ ਦੀ ਭਾਲ ਕਰਨ 'ਤੇ ਜਸਪ੍ਰੀਤ ਰਾਤ ਸਾਢੇ ਨੌ ਵਜੇ ਦੇ ਕਰੀਬ ਸਕੂਲ ਦੀ ਗਰਾਉਂਡ ਨੇੜੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਜਿਸ ਮਗਰੋਂ ਰਾਤ ਢਾਈ ਵਜੇ ਦੇ ਕਰੀਬ ਜਸਪ੍ਰੀਤ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਣ 'ਤੇ ਜਦੋਂ ਉਸ ਨੰੂ ਸਿਵਲ ਹਸਪਤਾਲ ਬੱਬਰੀ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ | ਜਸਪ੍ਰੀਤ ਸਿੰਘ ਦੇ ਪਿਤਾ ਰਮੇਸ਼ ਸਿੰਘ ਨੇ ਦੋਸ਼ ਲਗਾਏ ਹਨ ਕਿ ਉਸ ਦੇ ਬੇਟੇ ਦੀ ਮੌਤ ਪਿੱਛੇ ਉਸ ਦੇ ਦੋਸਤ ਅਭਿਜੀਤ ਉਰਫ ਅਭੀ ਦਾ ਹੱਥ ਹੈ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਅਭਿਜੀਤ ਉਰਫ ਅਭੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਭਿਜੀਤ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦਾ ਬੀ.ਐੱਸ.ਸੀ.-ਮੈਡੀਕਲ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਪ੍ਰਧਾਨ ਕਲਸੀ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ, ਬੱਸਾਂ ਦਾ ਚੱਕਾ ਜਾਮ
Ad Position 24