06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗੁਰਦਾਸਪੁਰ ਪੁਲਿਸ ਨੇ 25 ਲੱਖ ਦੀ ਕੀਮਤ ਵਾਲੇ 110 ਗੁੰਮ ਹੋਏ ਮੋਬਾਈਲ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ

Ad Position 21
No active advertisement
ਅਜੀਤ ਡੈਸਕ 16-04-2026
ਗੁਰਦਾਸਪੁਰ, 15 ਅਪ੍ਰੈਲ (ਚੱਕਰਾਜਾ) - ਅੱਜ ਪੁਲਿਸ ਲਾਇਨ ਗੁਰਦਾਸਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਐੱਸ.ਐੱਸ.ਪੀ ਆਦਿੱਤਯ ਵਲੋਂ ਅਸਲ ਮਾਲਕਾਂ ਨੂੰ ਉਨ੍ਹਾਂ ਦੇ ਗੁੰਮ ਹੋਏ ਮੋਬਾਈਲ ਸੌਂਪੇ ਗਏ | ਇਸ ਮੌਕੇ ਓਲੰਪੀਅਨ ਜੁਗਰਾਜ ਸਿੰਘ ਐੱਸ.ਪੀ (ਐੱਚ.) ਗੁਰਦਾਸਪੁਰ ਵੀ ਮੌਜੂਦ ਸਨ | ਐੱਸ.ਐੱਸ.ਪੀ ਆਦਿੱਤਯ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਤਹਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਗੁਰਦਾਸਪੁਰ ਤੇ ਟੈਕਨੀਕਲ ਸੈੱਲ ਦੇ ਯਤਨਾਂ ਨਾਲ 110 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕੀਤੇ | ਉਨ੍ਹਾਂ ਦੱਸਿਆ ਕਿ ਸੀ.ਈ.ਆਈ.ਆਰ ਹੈਲਪ ਲਾਈਨ ਪੋਰਟਲ ਦੀ ਮਦਦ ਨਾਲ ਟੀਮ ਨੇ ਮੋਬਾਈਲ ਫੋਨਾਂ ਦਾ ਸਫਲਤਾ ਪੂਰਵਕ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ | ਬਰਾਮਦ ਕੀਤੇ ਗਏ ਫੋਨਾਂ ਦੀ ਕੁੱਲ ਕੀਮਤ ਲਗਪਗ 25 ਲੱਖ ਰੁਪਏ ਦੇ ਕਰੀਬ ਹੈ | ਇਹ ਰਿਕਵਰੀ ਪੁਲਿਸ ਟੀਮਾਂ ਵਲੋਂ ਆਈ.ਐਮ.ਈ.ਆਈ. ਨੰਬਰਾਂ ਦੀ ਨਿਰੰਤਰ ਟਰੈਕਿੰਗ, ਤਕਨੀਕੀ ਵਿਸ਼ਲੇਸ਼ਣ ਤੇ ਫ਼ੀਲਡ ਵੈਰੀਫਿਕੇਸ਼ਨ ਰਾਹੀਂ ਕੀਤੀ ਗਈ | ਇਸ ਮੌਕੇ ਲਾਭਪਾਤਰੀਆਂ ਨੇ ਗੁਰਦਾਸਪੁਰ ਪੁਲਿਸ ਦਾ ਉਨ੍ਹਾਂ ਦੀ ਤੁਰੰਤ ਕਾਰਵਾਈ ਤੇ ਸਹਾਇਤਾ ਲਈ ਧੰਨਵਾਦ ਕੀਤਾ | ਗੁਰਦਾਸਪੁਰ ਪੁਲਿਸ ਨੇ ਜਨਤਾ ਨੂੰ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਰਿਪੋਰਟ ਤੁਰੰਤ ਸੀ.ਈ.ਆਈ.ਆਰ. ਪੋਰਟਲ ਜਾਂ ਨੇੜਲੇ ਪੁਲਿਸ ਸਟੇਸ਼ਨ 'ਤੇ ਕਰਨ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿਤਾ ਨੂੰ ਫ਼ੈਕਟਰੀ 'ਚ ਰੋਟੀ ਦੇਣ ਗਿਆ ਨੌਜਵਾਨ ਸ਼ੱਕੀ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਵਿਰਾਸਤੀ ਮੰਚ ਨੇ ਸ਼ੇਰ-ਏ-ਪੰਜਾਬ ਦੀ ਦੀਨਾਨਗਰ ਸਥਿਤ ਸ਼ਾਹੀ ਬਾਰਾਂਦਰੀ ਦੀ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ...
Ad Position 24