ਪਠਾਨਕੋਟ, 15 ਅਪ੍ਰੈਲ (ਸੰਧੂ)- ਗਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਜਿਸ ਵਿਚ ਭਾਈ ਗੁਰਬਚਨ ਸਿੰਘ ਤੇ ਭਾਈ ਰਾਜਨ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਾਹਿਬ ਮੀਰਪੁਰ ਕਾਲੋਨੀ, ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ, ਭਾਈ ਅਮਰਜੀਤ ਸਿੰਘ ਅਨਮੋਲ ਬਟਾਲੇ ਵਾਲੇ, ਭਾਈ ਮਹਿਤਾਬ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਗੋਲਡਨ ਕਿੰਡਰ ਗਾਰਡਨ ਸਕੂਲ ਦੇ ਬੱਚਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਨੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਜਥੇਦਾਰ ਕੁਲਵੰਤ ਸਿੰਘ, ਜਗਪ੍ਰੀਤ ਸਿੰਘ, ਜੋਗਿੰਦਰ ਸਿੰਘ,ਗੁਰਦੀਪ ਸਿੰਘ, ਸੁਰਿੰਦਰ ਸਿੰਘ ਬਿੱਟੂ, ਮੈਨੇਜਰ ਸੋਹਨ ਸਿੰਘ, ਡਿਪਟੀ ਮੈਨੇਜਰ ਤਲਵਿੰਦਰ ਸਿੰਘ, ਚਰਨ ਸਿੰਘ, ਦਿਆਲ ਸਿੰਘ, ਮਨਮੋਹਨ ਸਿੰਘ, ਰਾਜ ਕੁਮਾਰ, ਸੁਖਜਿੰਦਰ ਸਿੰਘ ਕੇਸਰ, ਅਤਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਬਚਨ ਸਿੰਘ, ਰਣਜੋਧ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਮਦਨ ਸਿੰਘ, ਇਕਬਾਲ ਸਿੰਘ, ਅਮਰਦੀਪ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਰਵਿੰਦਰ ਸਿੰਘ, ਹਰਨਾਮ ਸਿੰਘ, ਤੇਜਿੰਦਰ ਸਿੰਘ ਖੁਰਾਨਾ, ਸੁਖਵਿੰਦਰ ਸਿੰਘ, ਪ੍ਰੀਤ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਰਿਤੂ ਕੌਰ ਸੇਠੀ, ਹਰਪ੍ਰੀਤ ਕੌਰ, ਭੁਪਿੰਦਰ ਕੌਰ, ਹਰਮੀਤ ਕੌਰ, ਸੁਖਵਿੰਦਰ ਕੌਰ, ਨਵਦੀਪ ਕੌਰ, ਪਰਮਜੀਤ ਕੌਰ, ਮਾਨਸ ਕੌਰ, ਮਹਿੰਦਰ ਕੌਰ, ਮਨਜਿੰਦਰ ਕੌਰ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਰਵਜੋਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |