ਸ਼ਾਹਪੁਰ ਕੰਢੀ, 15 ਅਪ੍ਰੈਲ (ਰਣਜੀਤ ਸਿੰਘ)- ਜ਼ਿਲ੍ਹਾ ਪਠਾਨਕੋਟ ਦੇ ਵਪਾਰੀਆਂ ਦੀ ਮੀਟਿੰਗ ਪੰਜਾਬ ਵਪਾਰੀ ਕਰ ਦੇ ਜ਼ਿਲ੍ਹਾ ਚੇਅਰਮੈਨ ਤੇ ਪੰਜਾਬ ਵਪਾਰੀ ਵਿੰਗ ਦੇ ਸੂਬਾ ਜਨਰਲ ਸਕੱਤਰ ਡਾ: ਅਨਿਲ ਭਾਰਦਵਾਜ ਦੀ ਪ੍ਰਧਾਨਗੀ ਹੇਠ ਜੁਗਿਆਲ ਵਿਖੇ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ 'ਆਪ' ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ, ਹਿੰਦੂ ਅਰਬਨ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਵਪਾਰ ਬੋਰਡ ਦੇ ਅਮਿਤ ਨਾਇਰ, ਦੀਪੇਂਦਰ ਅਰੋੜਾ, ਆਰ.ਐਲ. ਸੋਢੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਗੁਪਤਾ, ਪਵਨ ਕੁਮਾਰ ਰਿਸ਼ੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਸਿੰਘ ਸਾਬਾ, ਵਿਕਾਸ ਸੈਣੀ ਆਦਿ ਸ਼ਾਮਿਲ ਹੋਏ | ਵਪਾਰੀ ਮੰਡਲ ਨੇ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਓ.ਟੀ.ਐਸ. ਸਕੀਮ ਤੋਂ ਵਪਾਰੀ ਖੁਸ਼ ਹਨ | ਵਪਾਰੀ ਵਰਗ ਵਲੋਂ ਡਾ: ਅਨਿਲ ਭਾਰਦਵਾਜ ਦੀ ਪ੍ਰਸੰਸਾ ਕੀਤੀ | ਆਪ ਸੂਬਾ ਇੰਚਾਰਜ ਨੇ ਵਪਾਰੀਆਂ ਨੰੂ ਭਰੋਸਾ ਦਿੱਤਾ ਕਿ ਕਿਸੇ ਵੀ ਵਪਾਰੀ ਨੰੂ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ |