06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੀ.ਡਬਲਿਯੂ.ਐਸ. ਅਰਲੀ ਈਅਰਜ਼ ਪਠਾਨਕੋਟ ਵਿਖੇ ਵਿਸਾਖੀ ਮਨਾਈ <br/>

Ad Position 21
No active advertisement
ਅਜੀਤ ਡੈਸਕ 16-04-2026
ਪਠਾਨਕੋਟ, 15 ਅਪ੍ਰੈਲ (ਸੰਧੂ)- ਪਠਾਨਕੋਟ ਦੇ ਜੋਧਾ ਮਲ ਕਾਲੋਨੀ ਸਥਿਤ ਪੀ.ਡਬਲਿਯੂ.ਐਸ. ਅਰਲੀ ਈਅਰਜ਼ ਸਕੂਲ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਮਾਹੌਲ ਤਿਉਹਾਰੀ ਰੰਗਾਂ ਨਾਲ ਰੰਗਿਆ ਦਿਖਾਈ ਦਿੱਤਾ ਜਿੱਥੇ ਨੰਨ੍ਹੇ ਵਿਦਿਆਰਥੀਆਂ ਨੇ ਵੱਖ-ਵੱਖ ਰੁਚਿਕਰ ਗਤੀਵਿਧੀਆਂ 'ਚ ਭਾਗ ਲੈ ਕੇ ਪੰਜਾਬ ਦੀ ਵਿਰਾਸਤ ਤੇ ਰਿਆਇਤਾਂ ਨੂੰ ਦਰਸਾਇਆ | ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ਵਿਚ ਸਜੇ ਵਿਦਿਆਰਥੀਆਂ ਨੇ ਨਾਚ-ਗੀਤ, ਸੱਭਿਆਚਾਰਕ ਪ੍ਰੋਗਰਾਮਾਂ ਤੇ ਕਲਾਸ ਆਧਾਰਿਤ ਗਤੀਵਿਧੀਆਂ 'ਚ ਭਾਗ ਲਿਆ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਸਾਖੀ ਦੇ ਫ਼ਸਲ ਤਿਉਹਾਰ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਸੰਨੀ ਮਹਾਜਨ, ਡਾਇਰੈਕਟਰ ਓਸ਼ਿਨ ਮਹਾਜਨ ਨੇ ਕਿਹਾ ਕਿ ਵਿਸਾਖੀ ਵਰਗੇ ਤਿਉਹਾਰ ਨੰਨੇ ਬੱਚਿਆਂ ਵਿਚ ਸੱਭਿਆਚਾਰਕ ਜਾਗਰੂਕਤਾ ਪੈਦਾ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਹੈੱਡ ਮਿਸਟੈ੍ਰਸ ਇਸ਼ਾਨੀ ਨੇ ਕਿਹਾ ਕਿ ਨੰਨ੍ਹੇ ਵਿਦਿਆਰਥੀਆਂ ਦਾ ਜੋਸ਼ ਅਤੇ ਉਤਸ਼ਾਹ ਇਸ ਸਮਾਗਮ ਨੂੰ ਖ਼ਾਸ ਬਣਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਨੇ ਟਰੇਡ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਤੇ ਰਾਜੀਵ ਆਨੰਦ ਨੂੰ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਸਿੰਘ ਸਭਾ ਮੁਹੱਲਾ ਸਰਾਈ ਵਿਖੇ ਸਮਾਗਮ ਕਰਵਾਇਆ
Ad Position 24