06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਠਾਨਕੋਟ ਵਪਾਰ ਮੰਡਲ ਨੇ ਟਰੇਡ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਤੇ ਰਾਜੀਵ ਆਨੰਦ ਨੂੰ ਸਨਮਾਨਿਤ ਕੀਤਾ <br/>

Ad Position 21
No active advertisement
ਅਜੀਤ ਡੈਸਕ 16-04-2026
ਪਠਾਨਕੋਟ, 15 ਅਪ੍ਰੈਲ (ਸੰਧੂ)- ਪਠਾਨਕੋਟ ਵਪਾਰ ਮੰਡਲ ਨੇ ਮੰਡਲ ਪ੍ਰਧਾਨ ਮਨਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਪਾਰ ਮੰਡਲ ਦੇ ਸੰਸਥਾਪਕ ਐਸ.ਐਸ. ਬਾਵਾ, ਪ੍ਰਧਾਨ ਮਨਿੰਦਰ ਸਿੰਘ ਲੱਕੀ ਅਤੇ ਚੇਅਰਮੈਨ ਅਨਿਲ ਮਹਾਜਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਵਪਾਰ ਵਿੰਗ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਤੇ ਭਾਰਤੀ ਜਨਤਾ ਪਾਰਟੀ ਦੇ ਵਪਾਰ ਵਿੰਗ ਪ੍ਰਧਾਨ ਰਾਜੀਵ ਆਨੰਦ ਦਾ ਹਾਰ ਪਾ ਕੇ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ | ਸੰਸਥਾਪਕ ਐਸ.ਐਸ. ਬਾਵਾ, ਚੇਅਰਮੈਨ ਅਨਿਲ ਮਹਾਜਨ ਤੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਹ ਪੂਰੇ ਪਠਾਨਕੋਟ ਵਪਾਰ ਮੰਡਲ ਲਈ ਬਹੁਤ ਮਾਣ ਦੀ ਗੱਲ ਹੈ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਵਪਾਰ ਵਿੰਗਾਂ ਦੀ ਅਗਵਾਈ ਸਾਡੇ ਸੰਗਠਨ ਦੇ ਮੈਂਬਰਾਂ ਨੂੰ ਸੌਂਪੀ ਹੈ | ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਸਾਹਨੀ ਤੇ ਰਾਜੀਵ ਆਨੰਦ ਦੋਵੇਂ ਮਿਹਨਤੀ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਵਪਾਰੀਆਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਹੋਰ ਮਜ਼ਬੂਤੀ ਨਾਲ ਪਹੁੰਚੇਗੀ | ਉਨ੍ਹਾਂ ਕਿਹਾ ਕਿ ਬੋਰਡ ਮੈਂਬਰਾਂ ਦਾ ਇਸ ਉੱਚ ਅਹੁਦੇ 'ਤੇ ਪਹੁੰਚਣਾ ਸੰਗਠਨ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ | ਮਨਪ੍ਰੀਤ ਸਿੰਘ ਸਾਹਨੀ ਨੇ ਕਿਹਾ ਕਿ ਉਹ ਬੋਰਡ ਵਲੋਂ ਉਨ੍ਹਾਂ ਨੂੰ ਦਿੱਤੇ ਸਨਮਾਨ ਅਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਿਣਗੇ | ਇਸ ਮੌਕੇ ਭਾਜਪਾ ਵਪਾਰ ਵਿੰਗ ਦੇ ਪ੍ਰਧਾਨ ਰਾਜੀਵ ਆਨੰਦ ਨੇ ਸੰਗਠਨ ਦਾ ਧੰਨਵਾਦ ਕੀਤਾ | ਇਸ ਮੌਕੇ ਅਸ਼ਵਨੀ ਗੁਪਤਾ, ਨਰਾਇਣਦੀਪ ਸਿੰਘ, ਨਵਨ ਗਿੱਲ, ਹਰਜਿੰਦਰ ਸਿੰਘ, ਵਿਨੈ ਮਹਾਜਨ, ਅਸ਼ੋਕ ਮਹਾਜਨ, ਰਾਜੇਸ਼ ਕੁਮਾਰ, ਅਮਿਤ ਮਹਾਜਨ, ਬਲਦੇਵ ਸਿੰਘ, ਸੁਰਿੰਦਰ ਸਿੰਘ, ਰਵਨੀਤ ਗੜ੍ਹ, ਮਨੀਸ਼ ਜੈਨ, ਚਿੰਟੂ, ਮਿੰਟੂ, ਸਿੰਘ ਸਾਹਬ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਾਂਗਰਸ ਨੇ ਸ਼ਾਂਤੀ ਮਾਰਚ ਕੱਢਿਆ ਅਗਲੀ ਖ਼ਬਰ ਪੀ.ਡਬਲਿਯੂ.ਐਸ. ਅਰਲੀ ਈਅਰਜ਼ ਪਠਾਨਕੋਟ ਵਿਖੇ ਵਿਸਾਖੀ ਮਨਾਈ <br/>
Ad Position 24