ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਦੇ ਸੇਵਾ ਮੁਕਤ ਮੁਲਾਜ਼ਮਾਂ ਦੇ ਬਣੇ ਜਨ ਹਿਤ ਮੰਚ ਵਲੋਂ ਸ਼ਹਿਰ ਅੰਦਰ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਜਨ ਹਿਤ ਮੰਚ ਵਲੋਂ ਲੋਕਾਂ ਨੰੂ ਗੁਰਬਾਣੀ ਨਾਲ ਜੋੜਨ ਲਈ ਗੁਰੂ ਨਾਨਕ ਪਾਰਕ ਅੰਦਰ ਸਪੀਕਰ ਲਗਾਏ ਗਏ ਹਨ | ਇਸ ਸਬੰਧੀ ਪ੍ਰਧਾਨ ਨਰਿੰਦਰ ਸਿੰਘ ਕਾਹਲੋਂ, ਉਪ ਪ੍ਰਧਾਨ ਡਾ: ਬੀ.ਆਰ ਅਬਰੋਲ, ਜਨਰਲ ਸਕੱਤਰ ਸਤਪਾਲ ਸੇਵਾ ਮੁਕਤ ਐਸ.ਡੀ.ਓ., ਵਿੱਤ ਸਕੱਤਰ ਪੂਰਨ ਚੰਦ, ਮੁੱਖ ਸਲਾਹਕਾਰ ਦਰਸ਼ਨ ਲਾਲ, ਡਾ: ਜਗਦੀਸ਼ ਚੰਦਰ ਸੌਰੀ, ਡਾ: ਆਰ.ਕੇ. ਅੱਤਰੀ, ਤਰਸੇਮ ਰਾਜ ਤੇ ਰਾਜ ਕੁਮਾਰ ਮਹਾਜਨ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਹਿਯੋਗ ਨਾਲ ਗੁਰੂ ਨਾਨਕ ਪਾਰਕ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਅਤੇ ਜਿਹੜੇ ਅਧੂਰੇ ਕੰਮ ਸਨ, ਉਨ੍ਹਾਂ ਨੰੂ ਮੁਕੰਮਲ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਵਿਸਾਖੀ ਦੇ ਦਿਹਾੜੇ ਨੰੂ ਮੁੱਖ ਰੱਖਦੇ ਹੋਏ ਪਾਰਕ ਦੇ ਆਲੇ ਦੁਆਲੇ ਗੁਰਬਾਣੀ ਦੇ ਪ੍ਰਵਾਹ ਲਈ ਸਪੀਕਰ ਅਤੇ ਸਾਊਾਡ ਸਿਸਟਮ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਰਵੀ ਮਹਾਜਨ ਪ੍ਰਧਾਨ ਸਬਜ਼ੀ ਮੰਡੀ ਨੇ ਲੋਕਾਂ ਦੇ ਬੈਠਣ ਲਈ ਤਿੰਨ ਬੈਂਚ ਲਗਾਏ ਹਨ ਤੇ ਰਾਜ ਕੁਮਾਰ ਵਾਣ ਵਾਲਿਆਂ ਨੇ ਪਾਰਕ ਦੀ ਸਾਫ਼ ਸਫ਼ਾਈ ਲਈ ਸੰਸਥਾ ਨੰੂ 10 ਹਜ਼ਾਰ ਦਾ ਸਹਿਯੋਗ ਦਿੱਤਾ ਹੈ ਜਿਸ 'ਤੇ ਮੰਚ ਨੇ ਧੰਨਵਾਦ ਕੀਤਾ ਹੈ | ਇਸ ਮੌਕੇ ਸੁਖਵਿੰਦਰ ਸਿੰਘ ਫ਼ੌਜੀ, ਹਰਵਿੰਦਰ ਸਿੰਘ ਕਾਹਲੋਂ, ਰਮੇਸ਼ ਚੰਦਰ ਆਦਿ ਹਾਜ਼ਰ ਸਨ |