ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)-ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿਚ ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚੋਂ ਰਿਤਿਕਾ ਸ਼ਰਮਾ ਨੇ 95.20 ਫ਼ੀਸਦੀ ਨਾਲ ਪਹਿਲਾ, ਜਸ਼ਨਪ੍ਰੀਤ ਕੌਰ ਨੇ 92.50 ਫ਼ੀਸਦੀ ਨਾਲ ਦੂਜਾ ਅਤੇ ਪਲਕ ਠਾਕੁਰ ਨੇ 91.40 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਅਕਾਦਮਿਕ ਯੋਗਤਾ ਦਾ ਸਬੂਤ ਦਿੱਤਾ | ਸਕੂਲ ਦੇ ਹੋਰ ਮੈਰਿਟ ਧਾਰਕ ਵਿਦਿਆਰਥੀਆਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿਚ ਹਰਮਨਪ੍ਰੀਤ ਕੌਰ 90.20 ਫ਼ੀਸਦੀ, ਬਾਣੀ 89.20 ਫ਼ੀਸਦੀ, ਹਰਸ਼ਪ੍ਰੀਤ ਕੌਰ 88.80 ਫ਼ੀਸਦੀ, ਨਵਪ੍ਰੀਤ 87.60 ਫ਼ੀਸਦੀ ਅਤੇ ਸੁਪ੍ਰੀਤ ਕੌਰ 85.70 ਫ਼ੀਸਦੀ ਦੇ ਨਾਂਅ ਸ਼ਾਮਿਲ ਹਨ | ਇਸ ਤੋਂ ਇਲਾਵਾ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ | ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਦੇ ਚੇਅਰਮੈਨ ਧਿਆਨ ਸਿੰਘ, ਐਮ.ਡੀ. ਸਤਨਾਮ ਸਿੰਘਅਤੇ ਪਿ੍ੰਸੀਪਲ ਪੰਕਜ ਰਾਣਾ ਨੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਚੇਅਰਮੈਨ ਧਿਆਨ ਸਿੰਘ ਅਤੇ ਪਿ੍ੰਸੀਪਲ ਪੰਕਜ ਰਾਣਾ ਨੇ ਕਿਹਾ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫ਼ੀਸਦੀ ਰਿਹਾ ਹੈ | ਉਨ੍ਹਾਂ ਕਿਹਾ ਕਿ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦਾ ਟੀਚਾ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਹਰ ਖੇਤਰ ਵਿਚ ਮੋਹਰੀ ਬਣਾਉਣਾ ਹੈ |