10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟੇਟ ਬੈਂਕਾਂ ਦੇ ਏ.ਟੀ.ਐਮ 'ਚ ਪੈਸੇ ਨਾ ਹੋਣ ਕਾਰਨ ਜਨਤਾ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 17-04-2026
ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ ਅੰਦਰ ਲੱਗੇ ਸਟੇਟ ਬੈਂਕ ਦੇ ਏ.ਟੀ.ਐਮ ਸ਼ੋਅ ਪੀਸ ਬਣ ਕੇ ਰਹਿ ਗਏ ਹਨ ਕਿਉਂਕਿ ਇਨ੍ਹਾਂ ਵਿਚ ਕਈ ਕਈ ਦਿਨ ਪੈਸੇ ਨਾ ਪੈਣ ਕਰਕੇ ਜਿਥੇ ਜਨਤਾ ਪ੍ਰੇਸ਼ਾਨ ਹੈ ਉਥੇ ਬੈਂਕ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ | ਇਸ ਸਬੰਧੀ ਡਾ: ਜੋਗਿੰਦਰ ਸਿੰਘ ਕੰਡਾ, ਪ੍ਰੀਤਮ ਸਿੰਘ ਕਾਟਲ, ਸੋਨੀਆ ਸ਼ਰਮਾ ਨੇ ਦੱਸਿਆ ਕਿ ਖ਼ਾਸ ਕਰਕੇ ਸਟੇਟ ਬੈਂਕ ਦੇ ਲੱਗੇ ਏ.ਟੀ.ਐਮ ਹਮੇਸ਼ਾ ਪੈਸਿਆਂ ਤੋਂ ਖ਼ਾਲੀ ਰਹਿੰਦੇ ਹਨ ਤੇ ਬਹੁਤ ਸਾਰੇ ਖਪਤਕਾਰਾਂ ਨੰੂ ਪੈਸੇ ਨਾ ਮਿਲਣ ਕਰਕੇ ਹਾਹਾਕਾਰ ਮਚੀ ਹੋਈ ਹੈ | ਉਨ੍ਹਾਂ ਕਿਹਾ ਕਿ ਬੈਂਕਾਂ ਦੀ ਨਿੱਜੀ ਕੰਪਨੀ ਨੇ ਲੱਖਾਂ ਦੇ ਨਵੇਂ ਏ.ਟੀ.ਐਮ. ਖਪਤਕਾਰਾਂ ਦੀ ਸਹੂਲਤ ਲਈ ਲਗਾਏ ਹਨ ਪਰ ਉਹ ਵੀ ਖ਼ਾਲੀ ਹੋਣ ਕਰਕੇ ਲੋਕਾਂ ਨੰੂ ਬੈਂਕਾਂ ਵਿਚੋਂ ਪੈਸੇ ਕਢਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਬੈਂਕਾਂ ਵਿਚ ਕਾਫ਼ੀ ਭੀੜ ਲੱਗ ਜਾਂਦੀ ਹੈ ਤੇ ਖਪਤਕਾਰਾਂ ਦਾ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਬੈਂਕ ਅਧਿਕਾਰੀਆਂ ਨੰੂ ਵੀ ਜਾਣੂ ਕਰਵਾਇਆ ਗਿਆ ਹੈ ਪਰ ਜਿਸ ਕੰਪਨੀ ਵਲੋਂ ਪੈਸੇ ਪਾਏ ਜਾਂਦੇ ਹਨ, ਉਹ ਉਸ ਨਾਲ ਵੀ ਸੰਪਰਕ ਨਹੀਂ ਕਰਕੇ | ਲੋਕਾਂ ਨੇ ਵੱਖ-ਵੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸ਼ਹਿਰੀ ਤੇ ਦਿਹਾਤੀ ਖੇਤਰ ਅੰਦਰ ਲੱਗੇ ਏ.ਟੀ.ਐਮ. ਵਿਚ ਪੈਸੇ ਪਾਉਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿਸ ਨਾਲ ਖਪਤਕਾਰਾਂ ਦੀ ਖੱਜਲ ਖ਼ੁਆਰੀ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਬੋਰਡ ਪ੍ਰੀਖਿਆ 'ਚ ਗੱਡੇ ਸਫਲਤਾ ਦੇ ਝੰਡੇ <br/> ਅਗਲੀ ਖ਼ਬਰ 24 ਬੋਤਲਾਂ ਸ਼ਰਾਬ ਸਮੇਤ ਵਿਅਕਤੀ ਕਾਬੂ
Ad Position 24