10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

24 ਬੋਤਲਾਂ ਸ਼ਰਾਬ ਸਮੇਤ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 17-04-2026
ਤਿੱਬੜ, 16 ਅਪ੍ਰੈਲ (ਸੋਹਨ ਮਲਿਕ) - ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਤਿੱਬੜ ਦੀ ਪੁਲਿਸ ਵਲੋਂ 24 ਬੋਤਲਾਂ ਸ਼ਰਾਬ ਸਮੇਤ ਦੋਸ਼ੀ ਨੰੂ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਰਾਕੇਸ਼ ਕੁਮਾਰ ਪੁਲਿਸ ਟੀਮ ਸਮੇਤ ਅਤੇ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਨੇੜੇ ਪੁਲ ਬੱਬੇਹਾਲੀ ਵਿਖੇ ਮੁਖ਼ਬਰ ਤੋਂ ਦਿੱਤੀ ਇਤਲਾਹ 'ਤੇ ਸਰਨ ਟਾਈਲ ਐਮ.ਐਫ.ਜੀ. ਟਾਈਲ ਟ੍ਰੇਡਰਜ ਦੁਕਾਨ ਮੁਕੇਰੀਆਂ ਰੋਡ ਪਾਹੜਾ ਦੀ ਪਿਛਲੀ ਸਾਈਡ ਝਾੜੀਆਂ ਕੋਲ ਛਾਪੇਮਾਰੀ ਕੀਤੀ ਤਾਂ ਦੋਸ਼ੀ ਰਿੰਕੂ ਪੁੱਤਰ ਰਮੇਸ਼ ਚੰਦ ਵਾਸੀ ਭੁੱਲੇਚੱਕ ਕਾਲੋਨੀ ਪਾਸੋਂ ਸ਼ਰਾਬ ਅੰਗਰੇਜ਼ੀ ਮਾਰਕਾ ਰਾਇਲ ਸਟੈਗ ਦੀਆਂ 12 ਬੋਤਲਾਂ ਤੇ ਸ਼ਰਾਬ ਅੰਗਰੇਜ਼ੀ ਮਾਰਕਾ ਪੰਜਾਬ ਬਲੈਕ ਹੋਰਨ ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਗਈਆਂ | ਪੁਲਿਸ ਵਲੋਂ ਦੋਸ਼ੀ ਖ਼ਿਲਾਫ਼ ਥਾਣਾ ਤਿੱਬੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕਾਂ ਦੇ ਏ.ਟੀ.ਐਮ 'ਚ ਪੈਸੇ ਨਾ ਹੋਣ ਕਾਰਨ ਜਨਤਾ ਪ੍ਰੇਸ਼ਾਨ ਅਗਲੀ ਖ਼ਬਰ ਗੁੱਡਵਿਲ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ
Ad Position 24