10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ

ਐਬਟਸਫੋਰਡ, 10 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ 17 ਤੋਂ 24 ਅਕਤੂਬਰ ਤੱਕ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 2026 ਫੀਲਡ ....

Ad Position 21
No active advertisement
ਅਜੀਤ ਡੈਸਕ 11-10-2026

ਐਬਟਸਫੋਰਡ, 10 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੇ ਸ਼ਹਿਰ ਜੋਹੋਰ ਵਿਖੇ 17 ਤੋਂ 24 ਅਕਤੂਬਰ ਤੱਕ ਹੋ ਰਹੇ ਸੁਲਤਾਨ ਆਫ਼ ਜੋਹੋਰ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਜੂਨੀਅਰ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੀ 18 ਮੈਂਬਰੀ ਜੂਨੀਅਰ ਹਾਕੀ ਟੀਮ ਵਿਚ 8 ਪੰਜਾਬੀ ਖਿਡਾਰੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਅੰਤਰਰਾਸ਼ਟਰੀ ਜੂਨੀਅਰ ਹਾਕੀ ਮੁਕਾਬਲਿਆਂ ’ਚ ਕੈਨੇਡਾ, ਮਲੇਸ਼ੀਆ, ਚੀਨ, ਮਿਸਰ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਕੈਨੇਡਾ ਦੀ 18 ਮੈਂਬਰੀ ਟੀਮ ’ਚ ਗੁਰਨੂਰ ਭੁੱਲਰ, ਗੁਰਸਹਿਜ ਜੌਹਲ, ਗੁਰਵਿੰਦਰ ਬਰਾੜ, ਪਰਮਦੇਵ ਹੁੰਦਲ, ਗੈਵਿਨ ਥਿੰਦ, ਨਵਦੀਪ ਚੰਦੀ ਤੇ ਰਾਜਨ ਬਾਹੀ ਤੇ ਅਭੀਜੀਤ ਗਿੱਲ ਮਲੇਸ਼ੀਆ ਵਿਖੇ ਆਪਣੇ ਜੌਹਰ ਵਿਖਾਉਣਗੇ। ਗੁਰਨੂਰ ਭੁੱਲਰ, ਗੁਰਸਹਿਜ ਜੌਹਲ ਤੇ ਅਭੀਜੀਤ ਗਿੱਲ ਮਿਡਫੀਲਡ, ਗੁਰਵਿੰਦਰ ਬਰਾੜ ਤੇ ਗੈਵਿਨ ਥਿੰਦ ਡਿਫੈਂਡਰ ਪੁਜ਼ੀਸ਼ਨ ’ਤੇ ਹਾਕੀ ਖੇਡਦੇ ਹਨ। ਮਲੇਸ਼ੀਆ ਦੇ ਸ਼ਹਿਰ ਜੋਹੋਰ ਬਾਹਰੂ ਵਿਖੇ ਤਮਨ ਦਯਾ ਹਾਕੀ ਸਟੇਡੀਅਮ ਵਿਖੇ ਹੋ ਰਹੇ ਟੂਰਨਾਮੈਂਟ ’ਚ ਕੈਨੇਡਾ-ਮਿਸਰ 17 ਅਕਤੂਬਰ, ਕੈਨੇਡਾ-ਮਲੇਸ਼ੀਆ 18 ਅਕਤੂਬਰ, ਕੈਨੇਡਾ-ਚੀਨ 21 ਅਕਤੂਬਰ ਤੇ ਕੈਨੇਡਾ ਅਤੇ ਪਾਕਿਸਤਾਨ ਦਰਮਿਆਨ 23 ਅਕਤੂਬਰ ਨੂੰ ਹਾਕੀ ਦਾ ਮੁਕਾਬਲਾ ਹੋਵੇਗਾ।

 

Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਟਰੰਪ ਦਾ ਪੁਤਿਨ ਨਾਲ ਵੱਡਾ ਸਮਝੌਤਾ ਅਗਲੀ ਖ਼ਬਰ ਅਮਰੀਕਾ ਦੀ ਅਸਲ ਤਾਕਤ ਆਮ ਨਾਗਰਿਕ-ਬਰਾਕ ਓਬਾਮਾ
Ad Position 24