10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਮਰੀਕਾ ’ਚ ਢਾਈ ਲੱਖ ਡਾਲਰ ਦੀ ਚੋਰੀ ਦੀ ਤਾਂਬੇ ਦੀ ਤਾਰ ਸਮੇਤ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਪੁਲਿਸ ਨੇ ਇਕ ਟਰੱਕ ਵਿਚੋਂ ਢਾਈ ਲੱਖ ਡਾਲਰ ਦੀ ਚੋਰੀ ਦੀ ਤਾਂਬੇ ਦੀ ਤਾਰ ਬਰਾਮਦ ਕਰਕੇ 22 ਸਾਲਾ ਟਰੱਕ ਡਰਾਈਵਰ ਰਮਨ ਪਾਲ ਨੂੰ ...

Ad Position 21
No active advertisement
ਅਜੀਤ ਡੈਸਕ 11-10-2026

ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਪੁਲਿਸ ਨੇ ਇਕ ਟਰੱਕ ਵਿਚੋਂ ਢਾਈ ਲੱਖ ਡਾਲਰ ਦੀ ਚੋਰੀ ਦੀ ਤਾਂਬੇ ਦੀ ਤਾਰ ਬਰਾਮਦ ਕਰਕੇ 22 ਸਾਲਾ ਟਰੱਕ ਡਰਾਈਵਰ ਰਮਨ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਰਮਨ ਪਾਲ ਕੈਲੀਫੋਰਨੀਆ ਦਾ ਰਹਿਣ ਵਾਲਾ ਮੰਨਿਆ ਜਾ ਰਿਹਾ ਹੈ। ਇਸ ਬਰਾਮਦਗੀ ਨਾਲ ਸ਼ਿਕਾਗੋ ਦੀ ਇਕ ਕੰਪਨੀ ਵਿਚ ਹੋਈਆਂ ਲੱਖਾਂ ਡਾਲਰ ਦੀਆਂ ਹੋਰ ਚੋਰੀਆਂ ਦਾ ਮਾਮਲਾ ਵੀ ਮੁੜ ਚਰਚਾ ਵਿਚ ਆ ਗਿਆ ਹੈ।ਲੈਂਕੈਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ 7 ਅਕਤੂਬਰ ਨੂੰ ਦੁਪਹਿਰ ਕਰੀਬ 2 ਵਜੇ ਲਿੰਕਨ ਸ਼ਹਿਰ ਨੇੜੇ ਇੰਟਰਸਟੇਟ ਹਾਈਵੇਅ 80 ਉਤੇ ਪੁਲਿਸ ਨੇ ਇਕ ਟਰੱਕ ਨੂੰ ਸੜਕ ਦੇ ਕਿਨਾਰੇ ਚੱਲਦਾ ਦੇਖ ਕੇ ਰੋਕਿਆ।

ਪੁੱਛਗਿੱਛ ਦੌਰਾਨ ਡਰਾਈਵਰ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਮਾਲ ਨਾਲ ਸੰਬੰਧਿਤ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਮਾਲ ਚੁੱਕਣ ਵਾਲੀ ਥਾਂ, ਉਸ ਦੀ ਮੰਜ਼ਿਲ ਅਤੇ ਟਰੱਕ ਵਿੱਚ ਲੱਦੇ ਸਾਮਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।ਡਰਾਈਵਰ ਦੀ ਸਹਿਮਤੀ ਨਾਲ ਕੀਤੀ ਤਲਾਸ਼ੀ ਦੌਰਾਨ ਟਰੇਲਰ ਵਿਚੋਂ 11 ਪੈਲੇਟਾਂ ਵਿਚ ਰੱਖੀ ਕਰੀਬ 44 ਹਜ਼ਾਰ ਪੌਂਡ ਤਾਂਬੇ ਦੀ ਤਾਰ ਅਤੇ ਤਾਲੇ ਕੱਟਣ ਵਾਲੇ ਦੋ ਸੰਦ ਮਿਲੇ। ਟਰੇਲਰ ਦੇ ਦਰਵਾਜ਼ਿਆਂ ਉਤੇ ਨਾ ਕੋਈ ਤਾਲਾ ਸੀ ਅਤੇ ਨਾ ਹੀ ਸੀਲ ਲੱਗੀ ਹੋਈ ਸੀ। ਅੰਦਰ ਮਾਲ ਵੀ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਉਹ ਇਕ ਪਾਸੇ ਖਿਸਕ ਗਿਆ ਸੀ ਅਤੇ ਡਰਾਈਵਰ ਟਰੱਕ ਨੂੰ ਸੜਕ ਦੇ ਕਿਨਾਰੇ ਚਲਾ ਰਿਹਾ ਸੀ।

ਰਮਨ ਪਾਲ ਖ਼ਿਲਾਫ਼ 5 ਹਜ਼ਾਰ ਡਾਲਰ ਤੋਂ ਵੱਧ ਕੀਮਤ ਦਾ ਚੋਰੀ ਦਾ ਮਾਲ ਪ੍ਰਾਪਤ ਕਰਨ ਅਤੇ ਚੋਰੀ ਲਈ ਵਰਤੇ ਜਾਣ ਵਾਲੇ ਸੰਦ ਰੱਖਣ ਦੇ ਦੋਸ਼ ਲਗਾਏ ਗਏ ਹਨ।ਅਧਿਕਾਰੀਆਂ ਅਨੁਸਾਰ ਸੰਬੰਧਿਤ ਕੰਪਨੀ ਦੇ ਇਸ ਸਾਲ ਹੁਣ ਤੱਕ ਚਾਰ ਮਾਲ ਦੇ ਲੋਡ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 10 ਲੱਖ ਡਾਲਰ ਤੋਂ ਵੱਧ ਹੈ। ਜਾਂਚਕਰਤਾ ਇਹ ਵੀ ਪਤਾ ਲਗਾ ਰਹੇ ਹਨ ਕਿ ਤਾਜ਼ਾ ਬਰਾਮਦਗੀ ਦਾ ਪਿਛਲੀਆਂ ਤਿੰਨ ਚੋਰੀਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ।ਸ਼ੈਰਿਫ਼ ਦਫ਼ਤਰ ਨੇ ਇਸ ਬਰਾਮਦਗੀ ਨੂੰ ਇਕ ਮਹੱਤਵਪੂਰਨ ਸਫਲਤਾ ਦੱਸਿਆ ਹੈ। ਪੁਲਿਸ ਵੱਲੋਂ ਚੋਰੀ ਦੇ ਇਸ ਮਾਮਲੇ ਵਿੱਚ ਹੋਰ ਸੰਭਾਵਿਤ ਸ਼ਮੂਲੀਅਤ ਅਤੇ ਮਾਲ ਦੀ ਢੋਆ-ਢੁਆਈ ਨਾਲ ਜੁੜੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੀ ਅਸਲ ਤਾਕਤ ਆਮ ਨਾਗਰਿਕ-ਬਰਾਕ ਓਬਾਮਾ ਅਗਲੀ ਖ਼ਬਰ ਇੰਗਲੈਂਡ ’ਚ ਕੁਰਾਨ ਸ਼ਰੀਫ਼ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ
Ad Position 24