ਗੁਰਦਾਸਪੁਰ, 16 ਅਪ੍ਰੈਲ (ਚੱਕਰਾਜਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਏ./ਬੀ.ਸੀ.ਏ. ਭਾਗ ਪਹਿਲੇ ਦੇ ਨਤੀਜੇ ਵਿਚ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵੁਮੈਨ ਗਾਹਲੜੀ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਕੋਆਰਡੀਨੇਟਰ ਹਰਦੀਪ ਕੌਰ ਨੇ ਦੱਸਿਆ ਕਿ ਬੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਨੇ 8.39, ਅਰਸ਼ਦੀਪ ਕੌਰ ਨੇ 8.04 ਅਤੇ ਦਿਲਪ੍ਰੀਤ ਨੇ 7.74 ਐਸ.ਜੀ.ਪੀ.ਏ. ਲੈ ਕੇ ਕ੍ਰਮਵਾਰ ਪਹਿਲਾ, ਦੂਸਰਾਅਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬੀ.ਸੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਨੇ 7.30, ਸੁਖਮਨਪ੍ਰੀਤ, ਵੰਸ਼ਿਕਾ ਨੇ 7.0 ਅਤੇ ਮੁਸਕਾਨ ਨੇ 6.46 ਐਸ.ਜੀ.ਪੀ.ਏ. ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਕੋਆਰਡੀਨੇਟਰ ਮੈਡਮ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੰੂ ਵਧਾਈ ਦਿੱਤੀ |