08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਧਰਮ ਯੁੱਧ ਮੋਰਚਾ ਬਟਾਲਾ ਵਲੋਂ ਚਾਵਲਾ ਕਾਂਡ ਦੀ ਜਾਂਚ ਲਈ ਸਿੱਟ ਬਣਾਉਣ ਦਾ ਸਵਾਗਤ

ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੇ ਚਾਵਲਾ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਸਿੱਟ ਦਾ ਗਠਨ ਕਰਨ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਨਿਰਪੱਖ ਜਾਂਚ ਲਈ ਸਿੱਟ ਬਣਾਉਣ ਦੀ ਮੰਗ ਕੀਤੀ ਸੀ।

Ad Position 21
No active advertisement
ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਿੱਟ ਦੇ ਗਠਨ ਦੀ ਪਹਿਲੀ ਮੰਗ ਪੂਰੀ ਹੋਣ ’ਤੇ ਜੈਕਾਰੇ ਬੁਲਾਉਂਦੇ ਧਰਮ ਯੁੱਧ ਮੋਰਚ ਬਟਾਲਾ ਦੇ ਮੈਂਬਰ। ਤਸਵੀਰ : ਜਤਿੰਦਰ ਕੱਦ 09-10-2026
ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੇ ਚਾਵਲਾ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਸਿੱਟ ਦਾ ਗਠਨ ਕਰਨ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਨਿਰਪੱਖ ਜਾਂਚ ਲਈ ਸਿੱਟ ਬਣਾਉਣ ਦੀ ਮੰਗ ਕੀਤੀ ਸੀ। ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਵਿਚ ਮੋਰਚੇ ਦੇ ਪ੍ਰਬੰਧਕਾਂ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿਚ ਹਾਜ਼ਰੀਨ ਨੇ ਸਿੱਟ ਦੇ ਗਠਨ ਨੂੰ ਮੋਰਚੇ ਦੀ ਪਹਿਲੀ ਕਾਮਯਾਬੀ ਮੰਨਿਆ। ਮੋਰਚੇ ਦੇ ਵਿਸਥਾਰ ਲਈ 1 8 ਅਕਤੂਬਰ ਨੂੰ ਧਰਮ ਯੁੱਧ ਮੋਰਚਾ ਚੇਤਨਾ ਸਮਾਗਮ ਬਟਾਲਾ ਵਿਖੇ ਕਰਵਾਇਆ ਜਾਏਗਾ। ਇਸ ਵਿਚ ਪੰਥ ਦੇ ਨਾਮਵਰ ਕੀਰਤਨੀਏ, ਢਾਡੀ ਜਥੇ ਅਤੇ ਹਮਖਿਆਲੀ ਸਿੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਨੂੰ ਮੁਖ਼ਾਤਿਬ ਹੋਣਗੇ। ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਐਲਾਨ ਦੀ ਆਪਣੀ ਮੰਗ ਪਹੁੰਚਾਉਣ ਸਬੰਧੀ ਵੀ ਗੰਭੀਰਤਾ ਨਾਲ ਵਿਚਾਰਾਂ ਹੋਈਆਂ। ਇਕ ਸਵਾਲ ਦੇ ਜਵਾਬ ਵਿਚ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੋਰਚਾ ਗੈਰ-ਰਾਜਨੀਤਿਕ ਹੈ, ਪਰ ਸਾਡੀਆਂ ਮੰਗਾਂ ਨਾਲ ਸਹਿਮਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇਸ ਮੋਰਚੇ ਵਿਚ ਹਾਜ਼ਰ ਹੋ ਕੇ ਆਪਣੇ ਵਿਚਾਰ ਰੱਖ ਸਕਦੇ ਹਨ। ਅੱਜ ਦੀ ਇਕੱਤਰਤਾ ਵਿਚ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਭਾਈ ਕੁਲਵਿੰਦਰ ਸਿੰਘ ਗੌਂਸਪੁਰਾ, ਡਾਕਟਰ ਬਲਜੀਤ ਸਿੰਘ ਧਾਰੋਵਾਲੀ, ਭਾਈ ਬਲਵਿੰਦਰ ਸਿੰਘ ਪੱਖੋਕੇ, ਭਾਈ ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਮਾਨ ਦਲ, ਭਾਈ ਕਿਰਪਾਲ ਸਿੰਘ ਪਾਲ, ਭਾਈ ਗੁਰਮੁਖ ਸਿੰਘ ਰੰਗੀਲਪੁਰ, ਭਾਈ ਗੁਰਿੰਦਰਪਾਲ ਸਿੰਘ ਹਰਚੋਵਾਲ, ਭਾਈ ਰਣਜੋਤ ਸਿੰਘ ਹਰਚੋਵਾਲ, ਭਾਈ ਕਮਲਜੀਤ ਸਿੰਘ ਬਿਜਲੀਵਾਲ, ਭਾਈ ਲਾਭ ਸਿੰਘ ਸ਼੍ਰੀ ਮੁਕਤਸਰ ਸਾਹਿਬ, ਭਾਈ ਮਨਜੀਤ ਸਿੰਘ ਸ਼੍ਰੀ ਸੁਖਮ ਸਾਹਿਬ ਸੇਵਾ ਸੋਸਾਇਟੀ ਬਟਾਲਾ, ਭਾਈ ਸ਼ਮਸ਼ੇਰ ਸਿੰਘ ਚੈਨੇਵਾਲ, ਭਾਈ ਦਿਲਬਾਗ ਸਿੰਘ ਚੈਨੇਵਾਲ ਸੂਰਮਾ ਸਿੰਘ, ਭਾਈ ਲਾਲ ਸਿੰਘ, ਭਾਈ ਸਤਨਾਮ ਸਿੰਘ ਭਿੱਖੋਵਾਲੀ, ਭਾਈ ਧੀਰ ਸਿੰਘ ਲੁਹਾਰਾ, ਜਨਰਲ ਸਕੱਤਰ ਮਾਨ ਦਲ, ਡੇਰਾ ਬਾਬਾ ਨਾਨਕ, ਡਾਕਟਰ ਮਨਜੀਤ ਸਿੰਘ ਚਤੌੜਗੜ੍ਹ, ਮਹਿੰਦਰ ਸਿੰਘ ਕਰਤਾਰ ਨਗਰ, ਭਾਈ ਸੁਰਜੀਤ ਸਿੰਘ ਚੂਹੇਵਾਲ, ਹਰਤਾਜ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਕਿੜੀ ਅਫਗਾਨਾ ਤੋਂ ਪੈਦਲ ਯਾਤਰਾ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਰਵਾਨਾ ਅਗਲੀ ਖ਼ਬਰ ਬਟਾਲਾ ’ਚ ਹੋ ਰਹੀ 69ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੰਬੰਧੀ ਹੋਈ ਵਿਸ਼ੇਸ਼ ਇਕੱਤਰਤਾ
Ad Position 24