ਬਟਾਲਾ, 16 ਅਪ੍ਰੈਲ (ਸਤਿੰਦਰ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ, ਟਰਾਂਸਕੋ) ਕੇਸਰੀ ਝੰਡਾ ਚਾਹਲ ਦੇ ਪੰਜਾਬ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਜਥੇਬੰਦੀ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦ 66 ਕੇ.ਵੀ. ਸਬ ਸਟੇਸ਼ਨ ਬਿਜਲੀਵਾਲ ਦੇ 8 ਕਰਮਚਾਰੀਆਂ ਨੇ ਇੰਪ. ਫੈਡਰੇਸ਼ਨ ਚਾਹਲ ਪੰਜਾਬ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਪੀ. ਐਂਡ. ਐਮ. ਲੁਧਿਆਣਾ ਜ਼ੋਨ ਦੇ ਪ੍ਰਧਾਨ ਸ੍ਰੀ ਜੇਮਜ ਭੱਟੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਕੁਲਵੰਤ ਸਿੰਘ ਐਸ.ਐਸ.ਓ., ਹਰਜਿੰਦਰ ਸਿੰਘ ਐਸ.ਐਸ.ਏ., ਬਲਜੀਤ ਸਿੰਘ ਸਰੂਪਵਾਲੀ, ਸੁਖਦੇਵ ਸਿੰਘ ਐਸ.ਐਸ.ਓ., ਸਤਨਾਮ ਸਿੰਘ ਐਸ.ਐਸ.ਏ., ਨਿਰਮਲ ਸਿੰਘ ਐਸ.ਐਸ.ਏ., ਰਾਘਵ ਸ਼ਰਮਾ ਐਸ.ਐਸ.ਏ., ਅਭਿਸ਼ੇਕ ਚਾਵਲਾ ਏ.ਐਸ.ਐਸ.ਏ., ਬਿਕਰਮਜੀਤ ਸਿੰਘ ਏ.ਐਸ.ਐਸ.ਏ., ਹਰਪਾਲ ਸਿੰਘ ਆਰਟੀਐਮ, ਆਮਨਦੀਪ ਸਿੰਘ ਆਰਟੀਐਮ ਨੇ ਇੰਪਲਾਈਜ਼ ਫੈਡਰੇਸ਼ਨ ਦੀ ਨਵੀਂ ਮੈਂਬਰਸ਼ਿਪ ਭਰੀ | ਇਸ ਮੌਕੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਜਥੇਬੰਦੀ ਵਿਚ ਬਣਦਾ ਮਾਣ-ਸਨਮਾਣ ਦਿੱਤਾ ਜਾਵੇਗਾ |