ਗੁਰਦਾਸਪੁਰ, 17 ਅਪ੍ਰੈਲ (ਅਸ਼ੋਕ ਸ਼ਰਮਾ)- ਬੇਅਦਬੀ ਬਾਰੇ ਸੋਧ ਬਿੱਲ ਪੰਜਾਬ ਸਰਕਾਰ ਵਲੋਂ ਪਾਸ ਕਰਨਾ ਇਤਿਹਾਸਿਕ ਫ਼ੈਸਲਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਉਪ ਚੇਅਰਮੈਨ ਗੁਰਨਾਮ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸਾਖੀ ਦਿਹਾੜੇ ਮੌਕੇ ਪਾਸ ਕੀਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ ਨਾਲ ਬੇਅਦਬੀਆਂ ਨੰੂ ਨਕੇਲ ਪਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਅਦਬੀ ਬਾਰੇ ਸਖਤ ਕਾਨੰੂਨ ਬਣਾਉਣ ਪ੍ਰਤੀ ਦਿਖਾਈ ਵਚਨਬੱਧਤਾ ਪਹਿਲੀਆਂ ਸਰਕਾਰਾਂ ਨੇ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖ਼ਾਲਸਾ ਸਾਜਨਾ ਦਿਵਸ ਵਰਗੇ ਇਤਿਹਾਸਿਕ ਦਿਹਾੜੇ ਦੀ ਚੋਣ ਕਰਨਾ ਸ਼ਲਾਘਾਯੋਗ ਕਦਮ ਹੈ | ਜਦੋਂ ਕਿ ਇਸ ਕਾਨੰੂਨ ਨੰੂ ਅਮਲੀਜਾਮਾ ਪਹਿਨਾਉਣ ਲਈ ਸਰਕਾਰ ਨੰੂ ਹੋਰ ਤਨਦੇਹੀ ਨਾਲ ਕੰਮ ਕਰਨਾ ਪਵੇਗਾ |