ਕਾਹਨੂੰਵਾਨ, 17 ਅਪ੍ਰੈਲ (ਨਿਸ਼ਾਨ ਸਿੰਘ ਚਾਹਲ) -ਮੁੱਖ ਮੰਤਰੀ ਭਗਵੰਤ ਮਾਨ ਆਪਣੀ ਬਟਾਲਾ ਫੇਰੀ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ ਲੰਬੇ ਬਿਜਲੀ ਕੱਟਾਂ ਦਾ ਤੋਹਫ਼ਾ ਦੇ ਕੇ ਗਏ | ਤੋਹਫ਼ਾ ਮਿਲਣ ਤੋਂ ਬਾਅਦ ਗੁਰਦਾਸਪੁਰ ਵਾਸੀਆਂ ਦੀ ਰੈਲੀ ਵਾਲੀ ਸਾਰੀ ਰਾਤ ਨੀਂਦ ਖ਼ਰਾਬ ਹੋਈ ਰਹੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਰਬਜੀਤ ਸਿੰਘ ਜਾਗੋਵਾਲ ਨੇ ਆਪਣੇ ਸਾਥੀਆਂ ਮਲਕੀਤ ਸਿੰਘ ਬਿੱਲਾ ਸਰਪੰਚ ਨੈਣੇਕੋਟ ਤੇ ਜਤਿੰਦਰ ਸਿੰਘ ਸਾਬੀ ਲਾਧੂਪੁਰ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਰਵਾਰ ਨੂੰ ਹੋਈ ਰੈਲੀ ਵਾਲੀ ਰਾਤ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ 18 ਘੰਟੇ ਤੋਂ ਵੱਧ ਸਮਾਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਗੁਰਦਾਸਪੁਰ ਵਾਸੀ ਰੈਲੀ ਵਾਲੀ ਸਾਰੀ ਰਾਤ ਗਰਮੀ ਤੇ ਮੱਛਰਾਂ ਕਾਰਨ ਤੜਫਦੇ ਰਹੇ | ਜਾਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਲਈ ਆਪ ਸਰਕਾਰ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਗਰਮੀ ਸ਼ੁਰੂ ਹੁੰਦੇ ਸਾਰ ਹੀ 18 ਘੰਟੇ ਤੋਂ ਵੱਧ ਸਮਾਂ ਬਿਜਲੀ ਕੱਟ ਲੱਗਣ ਕਾਰਨ ਲੋਕ ਤਰਾਹ-ਤਰਾਹ ਕਰ ਬੈਠੇ ਹਨ | ਇਸ ਦਾ ਸਭ ਤੋਂ ਵੱਧ ਖਾਮਿਆਜ਼ਾ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਝੱਲਣਾ ਪਿਆ | ਜਾਗੋਵਾਲ ਨੇ ਮੰਗ ਕੀਤੀ ਕਿ ਰਾਤ ਦੇ ਸਮੇਂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ |