ਧਾਰੀਵਾਲ, 17 ਅਪ੍ਰੈਲ (ਜੇਮਸ ਨਾਹਰ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮੋਗਾ ਦੀ ਰੈਲੀ ਦੌਰਾਨ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਾਉਣ ਦੇ ਦਿੱਤੇ ਬਿਆਨ ਦੇ ਰੋਸ ਵਜੋਂ ਸੀ.ਐਨ.ਐਫ. ਤੇ ਪਾਸਟਰਾਂ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਬਾ ਗਿਲ ਪੰਜਾਬ ਯੂਥ ਪ੍ਰਧਾਨ ਅਤੇ ਸਾਹਿਬ ਮਸੀਹ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਰੋਸ ਪ੍ਰਦਰਸਨ ਕਰ ਕੇ ਅਮਿਤ ਸ਼ਾਹ ਦਾ ਧਾਰੀਵਾਲ ਨਹਿਰ ਪੁਲ ਵਿਖੇ ਪੁਤਲਾ ਫੂਕਿਆ | ਇਸ ਮੌਕੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕਿ੍ਸ਼ਚੀਅਨ ਨੈਸ਼ਨਲ ਫਰੰਟ ਨੇ ਕਿਹਾ ਕਿ ਅਮਿਤ ਸ਼ਾਹ ਦੇਸ਼, ਸੰਵਿਧਾਨ ਤੇ ਨਿਆਪਾਲਿਕਾ ਤੋਂ ਉੱਪਰ ਨਹੀਂ ਹਨ | ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਰੇ ਵਿਚ ਪਾਉਣ, ਘੱਟ ਗਿਣਤੀਆਂ ਨੂੰ ਡਰਾਉਣ ਤੇ ਸੰਵਿਧਾਨਿਕ ਆਜ਼ਾਦੀ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਹਨ | ਇਸ ਮੌਕੇ ਬਿੱਲਾ ਕਲਿਆਣਪੁਰ, ਪਿ੍ੰਸ ਰਣੀਆ, ਸੁਨੀਲ ਮੱਟੂ, ਰਾਕੇਸ਼ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ, ਰਿੰਕੂ ਪ੍ਰਧਾਨ ਫਤਹਿਗੜ੍ਹ ਚੂੜੀਆਂ, ਡੇਵਿਡ ਗਿੱਲ, ਨਿੰਮਾ, ਗੌਤਮ, ਮੇਜਰ ਇਮੈਨੂਅਲ, ਸਿਕੰਦਰ ਪ੍ਰਧਾਨ, ਸਤਨਾਮ ਖੁੰਡੀ, ਵਿਲੀਅਮ ਜਫਰਵਾਲ, ਆਸ਼ਿਸ਼, ਰੋਹਿਤ, ਬੀਰ ਜਫਰਵਾਲ, ਪਾਸਟਰ ਰਿੰਕਲ, ਪਾਸਟਰ ਪ੍ਰਵੇਜ, ਪਾਸਟਰ ਵਿੱਕੀ, ਅਜੇ ਪ੍ਰਧਾਨ, ਮਾਸਟਰ ਬਿੱਟੂ, ਪਾ. ਵਿੰਨੀ, ਸੰਨੀ ਖੋਸਲਾ, ਜਿੰਦੂ ਖੋਸਲਾ, ਪਾ. ਕੁਲਦੀਪ ਹੈਪੀ, ਲਖਵਿੰਦਰ ਲੇਹਲ ਆਦਿ ਹੋਰ ਹਾਜ਼ਰ ਸਨ |