10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਵੈਸ਼ਨੋ ਕਾਲਜ ਨੇੜੇ ਚੱਕੀ ਖੱਡ ’ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ

ਪਠਾਨਕੋਟ, 10 ਸਤੰਬਰ (ਸੁਮਿਤ)-ਸ਼ਹਿਰ ਦੇ ਨਾਲ ਲੱਗਦੇ ਵੈਸ਼ਨੋ ਕਾਲਜ ਭਦਰੋਆ ਨੇੜੇ ਚੱਕੀ ਖੱਡ ’ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ । ਪੁਲਿਸ ਵਲੋਂ ਜਾਰੀ ਸੂਚਨਾ ਮੁਤਾਬਿਕ ਲਾਸ਼ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ।

Ad Position 21
repet_subhas-goyals [Copy P29]
ਅਣਪਛਾਤੀ ਔਰਤ ਦੀ ਲਾਸ਼ । ਤਸਵੀਰ: ਸੁਮਿਤ 11-09-2026
ਪਠਾਨਕੋਟ, 10 ਸਤੰਬਰ (ਸੁਮਿਤ)-ਸ਼ਹਿਰ ਦੇ ਨਾਲ ਲੱਗਦੇ ਵੈਸ਼ਨੋ ਕਾਲਜ ਭਦਰੋਆ ਨੇੜੇ ਚੱਕੀ ਖੱਡ ’ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ । ਪੁਲਿਸ ਵਲੋਂ ਜਾਰੀ ਸੂਚਨਾ ਮੁਤਾਬਿਕ ਲਾਸ਼ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ । ਜਾਣਕਾਰੀ ਅਨੁਸਾਰ 9 ਸਤੰਬਰ ਨੂੰ ਕਰੀਬ 50 ਤੋਂ 55 ਸਾਲ ਉਮਰ ਦੀ ਔਰਤ ਦੀ ਲਾਸ਼ ਚੱਕੀ ਖੱਡ ਵਿਚੋਂ ਮਿਲੀ । ਔਰਤ ਦਾ ਕੱਦ ਲਗਭਗ 5 ਫੁੱਟ 2 ਇੰਚ ਦੱਸਿਆ ਗਿਆ ਹੈ । ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਦੀਆਂ ਤਸਵੀਰਾਂ ਲੈਣ ਦੇ ਨਾਲ-ਨਾਲ ਲੋੜੀਂਦੇ ਸਬੂਤ ਵੀ ਸੁਰੱਖਿਅਤ ਕੀਤੇ । ਡੀ.ਐਫ.ਯੂ. ਨੂਰਪੁਰ ਦੀ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ । ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨੂਰਪੁਰ ਭੇਜਿਆ ਗਿਆ ਹੈ ਅਤੇ ਪਹਿਚਾਣ ਲਈ ਮੁਰਦਾਘਰ ਵਿਚ ਰੱਖਿਆ ਗਿਆ ਹੈ । ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਔਰਤ ਦੀ ਪਹਿਚਾਣ ਜਾਂ ਕਿਸੇ ਲਾਪਤਾ ਔਰਤ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਨੂਰਪੁਰ ਪੁਲਿਸ ਨਾਲ ਸੰਪਰਕ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਟੇਟ ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਅਗਲੀ ਖ਼ਬਰ 17.82 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸ਼ਿੰਗਾਰਮਾ ਪੁਲ ਦਾ ਮੰਤਰੀ ਲਾਲ ਚੰਦ ਨੇ ਰੱਖਿਆ ਨੀਂਹ ਪੱਥਰ
Ad Position 24